ਪੱਖਾ ਚਲਾਉਂਦੇ ਹੀ ਨੌਜਵਾਨ ਨੂੰ ਲੱਗਾ ਕਰੰਟ ਦਾ ਝਟਕਾ, ਮੌਤ

Sunday, Jul 02, 2017 - 03:08 PM (IST)

ਪੱਖਾ ਚਲਾਉਂਦੇ ਹੀ ਨੌਜਵਾਨ ਨੂੰ ਲੱਗਾ ਕਰੰਟ ਦਾ ਝਟਕਾ, ਮੌਤ

 

ਫਿਰੋਜ਼ਪੁਰ—ਪਿੰਡ ਬੂਹ 'ਚ 28 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਜਾਣਕਾਰੀ ਮਿਲੀ ਹੈ ਕਿ ਦਲਜੀਤ ਸਿੰਘ ਪਸ਼ੂਆਂ ਨੂੰ ਚਾਰਾ ਪਾਉਣ ਤੋਂ ਬਾਅਦ ਘਰ ਵਾਪਸ ਆਇਆ ਸੀ। ਰੋਟੀ ਖਾਣ ਵੇਲੇ ਜਦੋਂ ਉਹ ਪੱਖਾ ਚਾਲੂ ਕਰਨ ਲੱਗਾ ਤਾਂ ਬਿਜਲੀ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਨੌਜਵਾਨ ਦੀ ਮੌਤ ਤੋਂ ਬਾਅਦ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ।


Related News