ਪੰਜਾਬ ਦੇ ਖੇਤਾਂ ’ਚ ਕਣਕ ਪੱਕ ਕੇ ਹੋਈ ਸੁਨਹਿਰੀ ਪਰ ਕਿਸਾਨਾਂ ਦੇ ਚਿਹਰਿਆਂ ਦੇ ਰੰਗ ਪਏ ਫਿੱਕੇ, ਜਾਣੋ ਵਜ੍ਹਾ
Sunday, Apr 03, 2022 - 05:32 PM (IST)
ਸੰਗਰੂਰ (ਪ੍ਰਿੰਸ) : ਪੰਜਾਬ ਦੇ ਖੇਤਾਂ ’ਚ ਕਣਕ ਦੀ ਫ਼ਸਲ ਪੱਕ ਚੁੱਕੀ ਹੈ। ਖੇਤਾਂ ਦੇ ਖੇਤ ਸੁਨਿਹਰੀ ਰੰਗ ਨਾਲ ਲਹਿਰਾ ਰਹੇ ਹਨ ਪਰ ਕਿਸਾਨਾਂ ਦੇ ਚਿਹਰਿਆਂ ’ਤੇ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ’ਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਫ਼ਸਲ ਜਲਦੀ ਪੱਕ ਚੁੱਕੀ ਹੈ ਅਤੇ ਜਿਹੜਾ ਕਣਕ ਦੀ ਬੱਲੀਆਂ ਵਿਚਾਲੇ ਬੀਜ ਦਾ ਦਾਣਾ ਹੈ ਉਹ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੋਇਆ ਹੈ। ਇਸ ਨੂੰ ਲੈ ਕੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਸਾਨੂੰ ਕਣਕ ਦੀ ਫਸਲ ਦੀ ਪੈਦਾਵਾਰ ’ਚ 10% ਕਮੀ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੀਟਨਾਸ਼ਕ ਦਵਾਈਆਂ ਕਣਕ ’ਤੇ ਸਪ੍ਰੇਅ ਕੀਤੀਆਂ ਹਨ ਅਤੇ ਸਾਡਾ ਕਾਫ਼ੀ ਖ਼ਰਚਾ ਵੀ ਹੋਇਆ ਹੈ। ਉੱਥੇ ਹੀ ਕਿਸਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਠੇਕੇ ’ਤੇ ਖੇਤੀ ਕਰਦਾ ਹੈ ਪਰ ਇਸ ਵਾਰ ਉਸ ਨੂੰ ਲੱਗ ਰਿਹਾ ਹੈ ਕਿ ਕਣਕ ਦੀ ਪੈਦਾਵਾਰ ਓਨੀ ਨਹੀਂ ਹੋਵੇਗੀ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਵੇਗਾ ਕਿਉਂਕਿ ਜਿਹੜੀ ਬਚਤ ਉਸ ਨੂੰ ਠੇਕੇ ’ਤੇ ਲਈ ਗਈ ਜ਼ਮੀਨ ਤੋਂ ਹੁੰਦੀ ਹੈ ਉਹ ਪੈਦਾਵਾਰ ਘੱਟ ਹੋਣ ਕਾਰਨ ਨਹੀਂ ਹੋਵੇਗੀ ਅਤੇ ਉੱਪਰੋਂ ਦਵਾਈਆਂ ਦਾ ਖਰਚਾ ਅਲੱਗ ਤੋਂ ਹੈ। ਦੂਸਰੇ ਪਾਸੇ ਜਗਸੀਰ ਸਿੰਘ ਨੇ ਕਿਹਾ ਕਿ ਇਸ ਵਾਰ ਕਣਕ ਦੀ ਫ਼ਸਲ ਦੀ ਪੈਦਾਵਾਰ ਘੱਟ ਹੋਣ ਕਾਰਨ ਸਾਡੇ ਖਰਚੇ ਜ਼ਿਆਦਾ ਹੋ ਚੁੱਕੇ ਹਨ ਪਰ ਆਮਦਨ ਓਨੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਪਹਿਲੇ ਕਹਿੰਦੀ ਸੀ ਕਿ ਦਿੱਲੀ ’ਚ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਗਈ ਹੈ ਅਤੇ ਹੁਣ ਉਹ ਪੰਜਾਬ ’ਚ ਵੀ ਇਸ ਨੂੰ ਲਾਗੂ ਕਿਉਂ ਨਹੀਂ ਕਰਦੀ ਕਿਉਂਕਿ ਪਹਿਲੇ ਇਨ੍ਹਾਂ ਦੇ ਮੰਤਰੀ ਐੱਸ.ਐੱਸ.ਪੀ. ਨੂੰ ਲੈ ਕੇ ਦਿੱਲੀ ਮਾਡਲ ਦੀ ਗੱਲ ਕਰਦੇ ਸੀ ਅਤੇ ਹੁਣ ਇਨ੍ਹਾਂ ਨੂੰ ਕਿਸਾਨਾਂ ਲਈ ਵੀ ਅਤੇ ਖੇਤੀ ਨੂੰ ਪ੍ਰਮੋਟ ਕਰਨ ਲਈ ਵੀ ਵੱਡੇ ਫੈਸਲੇ ਲੈਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਪਤਨੀ ’ਤੇ ਬੁਰੀ ਨਜ਼ਰ ਰੱਖਣ ਵਾਲੇ ਨੌਜਵਾਨ ਨੂੰ ਕਹੀ ਨਾਲ ਵੱਢ ਕੇ ਕੀਤਾ ਕਤਲ
ਉੱਥੇ ਹੀ ਮੀਡੀਆ ਨਾਲ ਗੱਲ ਕਰਦੇ ਹੋਏ ਐਗਰੀਕਲਚਰ ਚੀਫ਼ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਸਾਲ ਸੰਗਰੂਰ ਜ਼ਿਲ੍ਹੇ ’ਚ 291000 ਏਕੜ ’ਚ ਕਣਕ ਦੀ ਫ਼ਸਲ ਦੀ ਬਿਜਾਈ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ’ਚ ਕਣਕ ਦੀ ਫਸਲ ਦੀ ਕਾਫ਼ੀ ਚੰਗੀ ਹਾਲਤ ਸੀ ਪਰ ਮਾਰਚ ਮਹੀਨੇ ’ਚ ਪਈ ਗਰਮੀ ਕਾਰਨ ਸਾਨੂੰ ਲੱਗ ਰਿਹਾ ਹੈ ਕਿ ਕਣਕ ਦੀ ਬੱਲੀ ’ਚ ਦਾਣਾ ਕੱਚਾ ਹੈ। ਸਾਡੀ ਟੀਮ ਨੇ ਵੀ ਹੁਣ ਸਰਚ ਕਰ ਕੇ ਪਤਾ ਲਗਾ ਰਹੀ ਹੈ ਕਿ ਇਸ ਵਾਰ ਕਣਕ ਦੀ ਪੈਦਾਵਾਰ ’ਤੇ ਇਸਦਾ ਕਿੰਨਾ ਅਸਰ ਪਵੇਗਾ।
ਇਹ ਵੀ ਪੜ੍ਹੋ : ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ, 1 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ