ਪਿੰਡ ਠੱਟਾ ਨਵਾਂ 'ਚ ਅੱਗ ਨਾਲ 5 ਏਕੜ ਕਣਕ ਸੜੀ
Wednesday, Apr 24, 2019 - 11:27 AM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਥਾਣਾ ਤਲਵੰਡੀ ਚੌਧਰੀਆਂ ਦੇ ਖੇਤਰ 'ਚ ਪਿੰਡ ਠੱਟਾ ਨਵਾਂ ਨੇੜੇ ਬੁੱਧਵਾਰ ਸਵੇਰੇ 9.30 ਵਜੇ ਦੇ ਕਰੀਬ ਬਿਜਲੀ ਦਾ ਸਰਕਟ ਸ਼ਾਟ ਹੋਣ ਕਾਰਨ ਲੱਗੀ ਅੱਗ ਨਾਲ ਕਿਸਾਨਾਂ ਦੀ 5 ਏਕੜ ਪੱਕੀ ਕਣਕ ਸੜ ਜੇ ਰਾਖ ਹੋਣ ਦੀ ਖਬਰ ਹੈ। ਅੱਗ ਲੱਗਣ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ 'ਚ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚੇ ਅਤੇ ਕਣਕ ਦੇ ਅੱਗ ਲੱਗੇ ਖੇਤ ਦਾ ਆਲਾ-ਦੁਆਲਾ ਤਵੀਆਂ ਅਤੇ ਹਲ ਆਦਿ ਨਾਲ ਵਾਹ ਦਿੱਤਾ, ਜਿਸ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਮੇਂ ਕਿਸਾਨ ਗੁਰਮੁਖ ਸਿੰਘ ਦੀ ਤਿੰਨ ਏਕੜ ਅਤੇ ਸੁਖਦੇਵ ਸਿੰਘ ਦੀ ਦੋ ਏਕੜ ਕਣਕ ਪੂਰੀ ਤਰ੍ਹਾਂ ਰਾਖ ਹੋਣ ਦੀ ਖਬਰ ਹੈ। ਸੁਲਤਾਨਪੁਰ ਲੋਧੀ 'ਚ ਕੋਈ ਵੀ ਫਾਇਰ ਬ੍ਰਿਗੇਡ ਨਾਂ ਹੋਣ ਕਾਰਨ ਲੋਕਾਂ 'ਚ ਭਾਰੀ ਰੋਸ ਹੈ।