ਵਾਢੀ ਦੇ ਦਿਨਾਂ ''ਚ ਮੀਂਹ ਨੇ ਵਿਛਾਈਆਂ ''ਕਣਕਾਂ'', ਡਾਹਢਾ ਦੁਖੀ ਕਿਸਾਨ

04/17/2019 3:48:42 PM

ਲੁਧਿਆਣਾ (ਨਰਿੰਦਰ) : ਉੱਤਰੀ ਭਾਰਤ ਸਣੇ ਪੰਜਾਬ ਦੇ ਕਈ ਇਲਾਕਿਆਂ 'ਚ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਹੋ ਚੁੱਕੀ ਸੀ ਕਿ ਬੇਮੌਸਮੇ ਪਏ ਮੀਂਹ ਨੇ ਕਣਕਾਂ ਵਿਛਾ ਛੱਡੀਆਂ, ਜਿਸ ਕਾਰਨ ਕਿਸਾਨ ਡਾਹਢੇ ਦੁਖੀ ਹਨ। ਪੰਜਾਬ ਦੇ ਕਈ ਹਿੱਸਿਆਂ 'ਚ ਪਏ ਲਗਾਤਾਰ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਕਿਸਾਨਾਂ ਮੁਤਾਬਕ ਇਕ ਕਿੱਲੋ ਪਿੱਛੇ ਉਨ੍ਹਾਂ ਦਾ 10 ਤੋਂ 20 ਫੀਸਦੀ ਤੱਕ ਦਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਵੀ ਨਹੀਂ ਹੋਵੇਗੀ। ਪੰਜਾਬ 'ਚ ਪਏ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਫਸਲ ਵਿਛ ਗਈ ਹੈ, ਉਹ ਮੁੜ ਖੜ੍ਹੀ ਨਹੀਂ ਹੋਵੇਗੀ ਅਤੇ ਇਸ ਨੂੰ ਕੰਬਾਈਨ ਨਾਲ ਵੱਢਣਾ ਕਾਫੀ ਔਖਾ ਹੋਵੇਗਾ, ਹਾਲਾਂਕਿ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਾਈ ਹੈ ਪਰ ਮਾੜੀ ਗੱਲ ਇਹ ਹੈ ਕਿ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਫਿਲਹਾਲ ਮੁਆਵਜ਼ਾ ਸੰਭਵ ਨਹੀਂ ਹੈ, ਜਿਸ ਕਾਰਨ ਕਿਸਾਨ ਕਾਫੀ ਦੁਖੀ ਨਜ਼ਰ ਆ ਰਹੇ ਹਨ। 


Babita

Content Editor

Related News