ਕਣਕ ਦੀ ਘੱਟ ਭਰਤੀ ਦੀ ਲ਼ਿਫਟਿੰਗ ਦੀ ਸ਼ਿਕਾਇਤ ''ਤੇ ਸਰਪੰਚ ਨੂੰ ਮਾਰੀ ਗੋਲ਼ੀ

06/03/2020 5:27:26 PM

ਲੋਪੋਕੇ (ਸਤਨਾਮ) : ਬੁੱਧਵਾਰ ਨੂੰ ਉਠੀਆ ਮੰਡੀ ਦੀ ਕਣਕ ਦੀ ਘੱਟ ਲਿਫਟਿੰਗ ਭੇਜਣ 'ਤੇ ਕੁਝ ਵਿਅਕਤੀਆ ਵੱਲੋਂ ਸਰਪੰਚ ਸਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਕਾਰਨ ਸਰਪੰਚ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਜੂਦਾ ਸਰਪੰਚ ਸਵਿੰਦਰ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ ਵਾਸੀ ਕੜਿਆਲ ਜੋ ਆੜ੍ਹਤ ਦਾ ਕੰਮ ਕਰਦੇ ਸੀ ਅਤੇ ਕਣਕ ਦੀ ਘੱਟ ਲਿਫਟਿੰਗ ਕਰਕੇ ਸਰਕਾਰੀ ਗੋਦਾਮਾਂ ਵਿਚ ਭੇਜ ਰਹੇ ਸਨ, ਜਿਸ ਦੀ ਸੂਚਨਾ ਉਨ੍ਹਾਂ ਜ਼ਿਲ੍ਹਾ ਖੁਰਾਕ ਅਫਸਰ ਨੂੰ ਦਿੱਤੀ। 

ਇਸੇ ਦੀ ਰੰਜਿਸ਼ ਨੂੰ ਲੈ ਕੇ ਉਕਤ ਵਿਅਕਤੀਆ ਵੱਲੋਂ ਮੇਰੇ ਉਪਰ 315 ਪਿਸਟਲ ਨਾਲ ਗੋਲੀਆਂ ਚਲਾਈਆਂ ਗਈਆਂ ਜੋ ਮੇਰੇ ਖੱਬੇ ਪੱਟ ਵਿਚ ਵੱਜੀ। ਇਸ ਦੌਰਾਨ ਉਸ ਨੂੰ ਜ਼ਖਮੀ ਹਾਲਤ ਵਿਚ ਲੋਪੋਕੇ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।


Gurminder Singh

Content Editor

Related News