ਖੁੱਲ੍ਹੇ ਅਸਮਾਨ ਹੇਠ ਪਿਆ ਕਿਸਾਨਾਂ ਦਾ ਸੋਨਾ, 1 ਅਪ੍ਰੈਲ ਨੂੰ ਨਹੀਂ ਹੋਈ ਬੋਲੀ, ਸਰਕਾਰੀ ਦਾਅਵੇ ਨਿਕਲੇ ਖੋਖਲੇ

04/10/2018 5:21:55 PM

ਗੁਰੂਹਰਸਾਏ (ਆਂਵਲਾ) — ਸਥਾਨਕ ਸ਼ਹਿਰ ਦੀ ਅਨਾਜ ਮੰਡੀ 'ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਸਰਕਾਰ ਵਲੋਂ 1 ਅਪ੍ਰੈਲ ਨੂੰ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਸਨ। ਜਿਸ ਦੇ ਉਲਟ ਗੁਰੂ ਹਰ ਸਹਾਏ 'ਚ ਮੰਗਲਵਾਰ ਤਕ ਸਰਕਾਰੀ ਬੋਲੀ ਸ਼ੁਰੂ ਨਹੀਂ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰੂਹਰਸਾਏ ਦੀ ਅਨਾਜ ਮੰਡੀ 'ਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ 1 ਅਪ੍ਰੈਲ ਨੂੰ ਕਣਕ ਦੀ ਸਰਕਾਰੀ ਕਰਮਚਾਰੀ ਨਹੀਂ ਪਹੁੰਚਿਆ। ਅਨਾਜ ਮੰਡੀ 'ਚ ਕਣਕ ਲੈ ਕੇ ਆਏ ਇਕ ਜ਼ਿੰਮੀਦਾਰ ਨੇ ਦੱਸਿਆ ਕਿ ਅਸੀਂ ਕਣਕ ਲੈ ਕੇ ਅਨਾਜ ਮੰਡੀ 'ਚ ਬੈਠੇ ਹਨ ਪਰ ਅਜੇ ਤਕ ਕੋਈ ਵੀ ਸਰਕਾਰੀ ਕਰਮਚਾਰੀ ਬੋਲੀ ਕਰਵਾਉਣ ਨਹੀਂ ਪਹੁੰਚਿਆ। ਉਨ੍ਹਾਂ ਦੱਸਿਆ ਕਿ ਪਿਛਲੇ ਇਕ-ਦੋ ਦਿਨ ਤੋਂ ਹਲਕੀ ਹਲਕੀ ਬਾਰਿਸ਼ ਵੀ ਹੋ ਰਹੀ ਸੀ। ਅੱਜ ਮੰਗਲਵਾਰ ਵੀ ਅਸਮਾਨ 'ਚ ਬਦਲ ਛਾਏ ਹੋਏ ਸਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਫਸਲ ਕਦੇ ਵੀ ਖਰਾਬ ਹੋ ਸਕਦੀ ਹੈ, ਇਸ ਤੋਂ ਪਹਿਲਾਂ ਕਿ ਕੋਈ ਅਜਿਹੀ ਘਟਨਾ ਵਾਪਰੇ ਸਾਡੀ ਤਿਆਰ ਕਣਕ ਦੀ ਸਰਕਾਰੀ ਬੋਲੀ ਲਗਵਾਈ ਜਾਵੇ ਤੇ ਹੋਣ ਵਾਲੇ ਇਸ ਆਰਥਿਕ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਇਆ ਜਾਵੇ।  


Related News