ਕੀ ਹੈ Y2K ਸੰਕਟ? ਜਿਸਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਜ਼ਿਕਰ (ਵੀਡੀਓ)
Friday, May 15, 2020 - 03:24 PM (IST)
ਜਲੰਧਰ (ਬਿਊਰੋ) - ਬੀਤੀ 12 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਲਾਕਡਾਊਨ ਦੇ ਬਾਰੇ 4 ਵਜੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਜਿੱਥੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ, ਉਥੇ ਹੀ Y2K ਸੰਕਟ ਦਾ ਵੀ ਜ਼ਿਕਰ ਕੀਤਾ ਗਿਆ। ਇਸ ਸਕੰਟ ਜੋ ਇਸ ਸਦੀ ਦੀ ਸ਼ੁਰੂਆਤ ਵਿਚ ਆਇਆ ਸੀ ਅਤੇ ਜਿਸਨੂੰ ਭਾਰਤੀ ਇੰਜਨੀਅਰਾਂ ਵਲੋਂ ਸੁਲਝਾਉਣ ਦੀ ਗੱਲ ਆਖੀ ਗਈ। ਦੱਸ ਦੇਈਏ ਕਿ Y2K ਯਾਨੀ Year 2000, ਜਿਸਨੂੰ ਸੰਖੇਪ 'ਚ Y2K ਲਿਖਿਆ ਗਿਆ ਹੈ। ਭਾਸ਼ਣ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ Y2K ਦੀ ਤੁਲਨਾ ਕੋਰੋਨਾ ਵਾਇਰਸ ਨਾਮਕ ਫੈਲ ਰਹੀ ਮਹਾਮਾਰੀ ਦੇ ਨਾਲ ਕਰਦੇ ਹੋਏ ਕਿਹਾ ਕਿ ਇਸ ਸਦੀ ਦੇ ਸਭ ਤੋਂ ਵੱਡੇ ਸੰਕਟ ਤੋਂ ਭਾਰਤੀ ਇੰਜਨੀਅਰਾਂ ਨੇ ਹੀ ਬਚਾਇਆ ਸੀ। ਠੀਕ ਉਸੇ ਤਰ੍ਹਾਂ ਅਸੀਂ ਸਾਰੇ ਕੋਰੋਨਾ ਵਾਇਰਸ ਦੇ ਖਿਲਾਫ਼ ਜੰਗ ਲੜਾਗੇ ਅਤੇ ਇਸ ’ਚ ਜਿੱਤ ਹਾਸਲ ਜ਼ਰੂਰ ਕਰਾਂਗੇ।
ਦੂਜੇ ਪਾਸੇ ਐੱਨ.ਡੀ.ਟੀ.ਵੀ ਦੇ ਨਾਮੀ ਪੱਤਰਕਾਰ ਰਮੇਸ਼ ਕੁਮਾਰ ਨੇ ਆਪਣੇ ਫੇਸਬੁੱਕ ਪੇਜ਼ ’ਤੇ ਲਿਖਦੇ ਹੋਏ ਕਿਹਾ ਕਿ Y2K ਸੰਕਟ ਮਹਿਜ਼ ਇਕ ਅਫਵਾਹ ਸੀ, ਜੋ ਕਦੇ ਆਈ ਹੀ ਨਹੀਂ। ਉਨ੍ਹਾਂ ਨੇ ਇਸ ਨੂੰ ਇਕ ਝੂਠੀ ਖਬਰ ਦੱਸਦੇ ਹੋਏ ਕਿਹਾ ਕਿ ਇਸ ਨੂੰ ਸਿਰਫ ਮੀਡੀਆ ਵਲੋਂ ਹੀ ਹਾਈਡੇਰਟ ਕਰਨ ਦੇ ਲਈ ਵਿਸ਼ਸ਼ ਪੱਧਰ ’ਚ ਫੈਲਾਇਆ ਗਿਆ ਹੈ। Y2K ਨੂੰ ਮਿਲਨਨਬੱਕ ਕਿਹਾ ਗਿਆ, ਜਿਸ ਦੇ ਤਹਿਤ 31 ਦਸੰਬਰ 2000 ਦੀ ਰਾਤ 12 ਵਜੇ ਕੰਪਿਊਟਰ ਦੀ ਗਣਨਾ ਜ਼ੀਰੋ ’ਚ ਬਦਲਣ ਦੀ ਗੱਲ ਆਖੀ ਗਈ ਅਤੇ ਕਿਹਾ ਕਿ ਇਸ ਨਾਲ ਕੰਪਿਊਟਰ ਨਾਲ ਚੱਲਣ ਵਾਲਿਆਂ ਚੀਜ਼ਾਂ ਆਪਣਾ ਨਿਯੰਤਰਣ ਖੋਹ ਦੇਣਗੀਆਂ।
ਪੜ੍ਹੋ ਇਹ ਵੀ ਖਬਰ - ਅੰਤਰਰਾਸ਼ਟਰੀ ਪਰਿਵਾਰ ਦਿਵਸ : ਜਾਣੋ ਪਰਿਵਾਰ ਦੀ ਮਹੱਤਤਾ
ਪੜ੍ਹੋ ਇਹ ਵੀ ਖਬਰ - ਕੋਰੋਨਾ ਸੰਕਟ ਮੀਡੀਆ ਜਗਤ ਵਿਚ ਲਿਆ ਰਿਹਾ ਹੈ ਵੱਡੀਆਂ ਤਬਦੀਲੀਆਂ
ਪੜ੍ਹੋ ਇਹ ਵੀ ਖਬਰ - ਨਿਰਮਲ ਰਿਸ਼ੀ ਅਤੇ ਪੰਜਾਬੀ ਸਿਨੇਮਾ ਦਾ ਖਾਸ ਹਿੱਸਾ ਪੇਸ਼ ਕਰਦੀ ਦਸਤਾਵੇਜ਼ੀ ਫ਼ਿਲਮ 'ਨਜ਼ਰੀ ਨਾ ਆਵੇ'
ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦੇਈਏ ਕਿ Y2K ਨੂੰ ਲੈ ਕੇ ਦੋ ਕਹਾਣੀਆਂ ਵੀ ਚੱਲ ਰਹੀਆਂ ਹਨ। ਕੁਝ ਦਾ ਕਹਿਣਾ ਹੈ ਕਿ ਭਾਰਤੀਆਂ ਨੇ Y2K ਸੰਕਟ ਦੌਰਾਨ ਵਿਸ਼ਵ ਨੂੰ ਬਚਾਇਆ ਹੈ ਅਤੇ ਕੁਝ ਦਾ ਕਹਿਣਾ ਹੈ ਕਿ Y2K ਕੋਈ ਸੰਕਟ ਹੈ ਹੀ ਨਹੀਂ। ਪਰ ਅਸਲ ਸੱਚ ਕੀ ਹੈ ? ਉਹ ਇਨ੍ਹਾਂ ਦੋਹਾਂ ਤੱਥਾਂ ਦੇ ਵਿਚਕਾਰ ਹੀ ਹੈ। ਆਖਰ ਕੀ ਹੈ ਅਸਲ ਸੱਚ ਆਓ ਜਾਣਦੇ ਜਗਬਾਣੀ ਪੋਡਕਾਸਟ ਦੀ ਇਸ ਰਿਪੋਰਟ ਵਿਚ...
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-8)
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸੁਲਤਾਨ ਹਮੀਦ