ਕੀ ਪੱਛਮੀ ਬੰਗਾਲ ਦੇ ਸਮੁੱਚੇ ਵੋਟਰ ਕਿਸਾਨ ਜਥੇਬੰਦੀਆਂ ਦੀ ਮੁਹਿੰਮ ‘ਨੋ ਵੋਟ ਟੂ ਭਾਜਪਾ’ ਦਾ ਕਰਨਗੇ ਸਮਰਥਨ ?
Monday, Mar 15, 2021 - 01:10 AM (IST)
ਨਵੀਂ ਦਿੱਲੀ/ਮਜੀਠਾ, (ਸਰਬਜੀਤ ਵਡਾਲਾ)- ਦੇਸ਼ ਭਰ ਵਿਚ ਪੂਰੀ ਤਰ੍ਹਾਂ ਭਖ ਚੁੱਕਿਆ ‘ਕਿਸਾਨ ਵਿਰੋਧੀ ਆਰਡੀਨੈਂਸ’ ਇਸ ਵੇਲੇ ਆਪਣੇ ਪੂਰੇ ਸਿਖਰ ’ਤੇ ਹੈ ਅਤੇ ਮੋਦੀ ਸਰਕਾਰ ਲਈ ਮੁਸ਼ਕਿਲਾਂ ਦਾ ਕਾਰਨ ਬਣਿਆ ਹੋਇਆ ਹੈ। ਇਸਦੇ ਬਾਵਜੂਦ ਪਤਾ ਨਹੀਂ ਕਿਉਂ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਹੀ ਖੁਸ਼ ਕਰਨਾ ਚਾਹੁੰਦੀ ਹੈ। ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦਾ ਖਹਿੜਾ ਛੱਡ ਕੇ ਦੇਸ਼ ਭਰ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਦੇ ਦਿਨੋਂ-ਦਿਨ ਤੇਜ਼ ਹੋ ਰਹੇ ਪ੍ਰਦਰਸ਼ਨ ਤੋਂ ਸਬਕ ਲੈਂਦਿਆਂ ਬਿਨਾਂ ਕਿਸੇ ਦੇਰੀ ਦੇ ਕਿਸਾਨਾਂ ਦੀ ਗੱਲ ਮੰਨ ਲਵੇ ਕਿਉਂਕਿ ਇਕ ਪਾਸੇ ਜਿਥੇ 26 ਮਾਰਚ ਨੂੰ ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਅੰਦੋਲਨ ਦੇ 4 ਮਹੀਨੇ ਪੂਰੇ ਹੋ ਜਾਣੇ ਹਨ, ਉਥੇ ਦੂਜੇ ਪਾਸੇ ਦੇਸ਼ ਦੇ ਚਾਰ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਕਿਸਾਨਾਂ ਨੇ ਪੱਛਮੀ ਬੰਗਾਲ ਵੱਲ ਆਪਣਾ ਰੁਖ ਕਰ ਲਿਆ ਹੈ। ਉਨ੍ਹਾਂ ਵੱਲੋਂ ਭਾਜਪਾ ਨੂੰ ਹਰਾਉਣ ਲਈ ‘ਨੋ ਵੋਟ ਟੂ ਭਾਜਪਾ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਪਣਾ ਰੋਸ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਇਸ ਵੇਲੇ ਕਿਸਾਨ ਜਥੇਬੰਦੀਆਂ ਦਾ ਇਕੋ ਇਕ ਮੁੱਖ ਨਿਸ਼ਾਨਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਹਰ ਸੂਬੇ ਵਿਚ ਕਰਾਰੀ ਹਾਰ ਦੇਣਾ ਹੈ। ਜੋ ਤਾਨਾਸ਼ਾਹੀ ਵਾਲਾ ਰਵੱਈਆ ਕੇਂਦਰ ਸਰਕਾਰ ਨੇ ਅਪਣਾਇਆ ਹੋਇਆ ਹੈ, ਉਸਨੂੰ ਮੁਖ ਰੱਖਦਿਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਸਮੇਤ ਹੁਣ ਪੱਛਮੀ ਬੰਗਾਲ ਵਿਚ ਵਿੱਢੀ ਮੁਹਿੰਮ ਨੂੰ ਦੇਖ ਕੇ ਇਕ ਵਾਰ ਤਾਂ ਜ਼ਰੂਰ ਮੋਦੀ ਸਰਕਾਰ ਸੋਚਾਂ ਪੈ ਗਈ ਹੋਵੇਗੀ।
ਇਹ ਵੀ ਪੜ੍ਹੋ:- 'ਅਕਾਲੀ ਸਰਕਾਰ ’ਚ ਉਪ ਮੁੱਖ ਮੰਤਰੀ ਹੁੰਦੇ ਹੋਏ ਵੀ ਆਪਣੇ ਹੀ ਹਲਕੇ ਦਾ ਵਿਕਾਸ ਨਹੀਂ ਕਰਵਾ ਸਕੇ ਸੁਖਬੀਰ'
ਦੇਸ਼ ਦੇ 4 ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਨੇ ਪੱਛਮੀ ਬੰਗਾਲ ਵਿਚ ਵੀ ਡੇਰੇ ਲਾ ਲਏ ਹਨ ਤਾਂ ਜੋ ਵੱਡੇ ਪੱਧਰ ’ਤੇ ਭਾਜਪਾ ਦਾ ਵਿਰੋਧ ਕਰਦੇ ਹੋਏ ਪੱਛਮੀ ਬੰਗਾਲ ਦੇ ਸਮੁੱਚੇ ਵੋਟਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਤੋਂ ਜਾਗਰੂਕ ਕੀਤਾ ਜਾਵੇ। ਇਸ ਨੂੰ ਮੁੱਖ ਰੱਖਦਿਆਂ ਕਿਸਾਨਾਂ ਵਲੋਂ ‘ਨੋ ਵੋਟ ਟੂ ਭਾਜਪਾ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਵੋਟਰਾਂ ਨੂੰ ਜ਼ੋਰਦਾਰ ਢੰਗ ਨਾਲ ਲਗਾਤਾਰ ਅਪੀਲਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ੁਰੂ ਹੋਈ ਇਸ ਮੁਹਿੰਮ ਨੂੰ ਪੱਛਮੀ ਬੰਗਾਲ ਵਿਚ ਭਾਜਪਾ ਅਤੇ ਵਿਸ਼ੇਸ਼ਕਰ ਭਾਜਪਾ ਦੇ ਸਹਿਯੋਗੀ ਦਲਾਂ ਨਾਲ ਸਬੰਧਤ ਵੋਟਰਾਂ ਸਮੇਤ ਆਮ ਜਨਤਾ ਕਿਸਾਨਾਂ ਦੀ ਮੁਹਿੰਮ ਨੂੰ ਸਫਲ ਬਣਾਉਂਦੇ ਹੋਏ ਭਾਜਪਾ ਦੇ ਉਲਟ ਵੋਟ ਪਾਉਂਦੀ ਹੈ ਜਾਂ ਫਿਰ ਇਥੇ ਭਾਜਪਾ ਬਾਜ਼ੀ ਮਾਰ ਜਾਂਦੀ ਹੈ । ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਕਿਸਾਨਾਂ ਦੀ ਇਹ ਮੁਹਿੰਮ ਅਸਫਲ ਹੋ ਜਾਵੇਗੀ ਤੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫਿਰ ਜਾਵੇਗਾ ਪਰ ਇਹ ਸਭ ਇੰਨਾ ਸੌਖਾ ਦਿਖਾਈ ਨਹੀਂ ਦਿੰਦਾ, ਕਿਉਂਕਿ ਇਸ ਵੇਲੇ ਬਹੁ-ਗਿਣਤੀ ਦੇਸ਼ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋਡ਼ ਚੱਟਾਨ ਵਾਂਗ ਨਾਲ ਖਡ਼੍ਹਾ ਹੈ।
ਇਹ ਵੀ ਪੜ੍ਹੋ:- ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਮੌਤ, ਪਿੰਡ ਦੇ ਲੋਕਾਂ ਨੇ ਪੁਲਸ ਤੇ ਕੈਪਟਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਜੇਕਰ ਪੱਛਮੀ ਬੰਗਾਲ ’ਚ ਭਾਜਪਾ ਹਾਰਦੀ ਹੈ ਤਾਂ ਕੀ ਪੂਰੀ ਕਰੇਗੀ ਕਿਸਾਨਾਂ ਦੀ ਮੰਗ
ਓਧਰ ਦੂਜੇ ਪਾਸੇ ਇਹ ਵੀ ਕਹਿਣ ਵਿਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਜੇਕਰ ਪੱਛਮੀ ਬੰਗਾਲ ਵਿਚ ਕਿਸਾਨਾਂ ਵਲੋਂ ਛੇੜੀ ਗਈ ਮੁਹਿੰਮ ‘ਨੋ ਵੋਟ ਟੂ ਭਾਜਪਾ’ ਨੂੰ ਵੋਟਰ ਸਫਲ ਬਣਾ ਦਿੰਦੇ ਹਨ ਤਾਂ ਫਿਰ ਸਮਝੋ ਭਾਜਪਾ ਦੀ ਹਾਰ ਨਿਸ਼ਚਿਤ ਹੈ।
ਇਹ ਵੀ ਪੜ੍ਹੋ:- BSF ਦੇ ਜਵਾਨਾਂ ਵੱਲੋਂ ਸਮੱਗਲਿੰਗ ਕਰਨ ਵਾਲੇ 4 ਵਿਅਕਤੀ ਕਾਬੂ, ਇੱਕ ਦੇ ਲੱਗੀ ਗੋਲੀ
ਪਰ ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਕੀ ਕੇਂਦਰ ਦੀ ਮੋਦੀ ਸਰਕਾਰ ਹਾਰਨ ਉਪਰੰਤ ਕਿਸਾਨਾਂ ਦੀ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਪੂਰੀ ਕਰਦੀ ਹੈ ਜਾਂ ਫਿਰ ਇਹ ਅੰਦੋਲਨ ਇੰਝ ਹੀ ਚੱਲਦਾ ਰਹਿੰਦਾ ਹੈ, ਇਹ ਤਾਂ ਹੁਣ ਪੱਛਮੀ ਬੰਗਾਲ ਵਿਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਆਉਣ ਵਾਲੇ ਨਤੀਜੇ ਹੀ ਦੱਸਣਗੇ।