ਬਰਨਾਲਾ ਦੀ ਹਰਸ਼ਦੀਪ ਕੌਰ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ, ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਬਣਾਈ ਥਾਂ

07/16/2017 3:57:18 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)— ਕਿੰਗਜ਼ ਗਰੁੱਪ ਆਫ ਇੰਸਟੀਚਿਊਸਨਜ਼ ਬਰਨਾਲਾ ਦੀ ਬੀ. ਏ. ਭਾਗ ਦੂਜਾ ਦੀ ਵਿਦਿਆਰਥਣ ਵੇਟ ਲਿਫਟਰ ਹਰਸ਼ਦੀਪ ਕੌਰ 19 ਅਗਸਤ ਤੋਂ 30 ਅਗਸਤ 2017 ਤੱਕ ਚਾਈਨਾ ਦੇ ਸਹਿਰ ਤਾਈਪੇ ਵਿਚ ਹੋਣ ਵਾਲੀਆਂ ਵਿਸਵ ਯੂਨੀਵਰਸਿਟੀ ਖੇਡਾਂ ਲਈ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਵੇਟ ਲਿਫਟਰ ਹਰਸ਼ਦੀਪ ਕੌਰ ਦੇ ਕੋਚ ਜਸਪਾਲ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਟ ਲਿਫਟਰ ਹਰਸ਼ਦੀਪ ਕੌਰ ਕੰਬੋਜ ਨੇ 01 ਜੁਲਾਈ ਨੂੰ ਹੋਏ ਅਚਾਰੀਆ ਨਾਗਅਰਜੁਨਾ ਯੁਨੀਵਰਸਿਟੀ ਆਂਧਰਾ ਪ੍ਰਦੇਸ਼ ਵਿਖੇ 183 ਕਿਲੋ ਭਾਰ ਚੁੱਕ ਕੇ ਚਾਈਨਾ ਦੇ ਸ਼ਹਿਰ ਤਾਈਪੇ ਵਿਚ ਹੋਣ ਵਾਲੀਆਂ ਵਰਲਡ ਯੂਨੀਵਰਸਿਟੀ ਖੇਡਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ  ਨੂੰ ਪੂਰੀ ਉਮੀਦ ਹੈ ਕਿ ਵੇਟ ਲਿਫਟਰ ਹਰਸ਼ਦੀਪ ਕੌਰ ਭਾਰਤ ਲਈ ਮੈਡਲ ਲੈ ਕੇ ਆਉਣਗੇ। ਇਸ ਤੋਂ ਇਲਾਵਾ ਕਿੰਗਜ਼ ਗਰੁੱਪ ਆਫ ਇੰਸਟੀਚਿਊਸਨਜ਼ ਬਰਨਾਲਾ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ, ਵਾਈਸ ਚੇਅਰਮੈਨ ਬਲਦੇਵ ਸਿੰਘ ਬਾਜਵਾ, ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬਾਜਵਾ ਅਤੇ ਅਕੈਡਮਿਕ ਡੀਨ ਜਸਵਿੰਦਰ ਸਿੰਘ ਵੱਲੋਂ ਵੇਟ ਲਿਫਟਰ ਹਰਸ਼ਦੀਪ ਕੌਰ ਕੰਬੋਜ, ਉਸ ਦੇ ਕੋਚ ਜਸਪਾਲ ਸਿੰਘ ਥਿੰਦ ਅਤੇ ਹਰਸ਼ਦੀਪ ਕੌਰ ਦੇ ਪਰਿਵਾਰ ਨੂੰ ਵਧਾਈ ਦਿੱਤੀ। ਕਿੰਗਜ਼ ਗਰੱੱਪ ਆਫ ਇੰਸਟੀਚਿਊਸਨਜ਼ ਬਰਨਾਲਾ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ ਨੇ ਕਿਹਾ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ ਕਿੰਗਜ ਗਰੁੱਪ ਦੀ ਵਿਦਿਆਰਥਣ ਹਰਸ਼ਦੀਪ ਕੌਰ ਕੰਬੋਜ ਨੇ ਸਿਰਫ ਕਾਲਜ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ।


Related News