ਵਿਆਹ ਸਮਾਗਮ ਦੌਰਾਨ ਹੋਏ ਝਗੜੇ ''ਚ ਚੱਲੀਆਂ ਕੁਰਸੀਆਂ

Tuesday, Feb 06, 2018 - 07:31 PM (IST)

ਵਿਆਹ ਸਮਾਗਮ ਦੌਰਾਨ ਹੋਏ ਝਗੜੇ ''ਚ ਚੱਲੀਆਂ ਕੁਰਸੀਆਂ

ਕਲਾਨੌਰ (ਮਨਮੋਹਨ) : ਸਥਾਨਕ ਕਸਬਾ ਦੇ ਇਕ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ 'ਚ ਉਸ ਵੇਲੇ ਭੜਥੂ ਪੈ ਗਿਆ ਜਦੋਂ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ 'ਚ ਕੁਰਸੀਆਂ ਚੱਲ ਗਈਆਂ। ਇਸ ਵਿਵਾਦ ਵਿਚ ਇਕ ਨੌਜਵਾਨ ਜ਼ਖਮੀਂ ਹੋ ਗਿਆ। ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਜੇਰੇ ਇਲਾਜ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਉਹ ਕਲਾਨੌਰ ਬਟਾਲਾ ਮਾਰਗ 'ਤੇ ਸਥਿਤ ਇਕ ਪੈਲੇਸ ਵਿਚ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਗਿਆ ਸੀ।
ਇਸ ਦੌਰਾਨ ਇਕ ਲੜਕੇ ਨੂੰ ਜਦੋਂ ਉਸ ਨੇ ਮੋਬਾਇਲ 'ਤੇ ਤਸਵੀਰਾਂ ਖਿੱਚਣ ਤੋਂ ਮਨ੍ਹਾ ਕੀਤਾ ਤਾਂ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿਤਾ। ਇਸ ਸੰਬੰਧ 'ਚ ਹੋਰ ਜਾਣਕਾਰੀ ਦਿੰਦੇ ਪੈਲੇਸ ਮਾਲਿਕ ਤਰਲੋਕ ਸਿੰਘ ਨੇ ਦੱਸਿਆ ਕਿ ਇਸ ਝਗੜੇ 'ਚ ਪੈਲਸ ਦੇ ਦਰਵਾਜੇ ਦਾ ਸ਼ੀਸ਼ਾ ਅਤੇ ਕੁਰਸੀਆਂ ਵੀ ਤੋੜ ਦਿੱਤੀਆਂ ਗਈਆਂ।
ਇਸ ਸਬੰਧੀ ਜਦੋਂ ਪੁਲਸ ਥਾਣਾ ਕਲਾਨੌਰ ਦੇ ਐੱਸ.ਐੱਚ.ਓ. ਨਿਰਮਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਪਤਾ ਲੱਗਣ 'ਤੇ ਪੁਲਸ ਪਾਰਟੀ ਵੱਲੋਂ ਤੁਰੰਤ ਪਹੁੰਚ ਕੇ ਵਿਆਹ ਵਿਚ ਚਲ ਰਹੇ ਵਿਵਾਦ 'ਤੇ ਕਾਬੂ ਪਾਇਆ ਪਰ ਕਿਸੇ ਵੀ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਾ ਕੀਤੇ ਜਾਣ ਕਾਰਨ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਮਾਮਲਾ ਸੁਲਝਾ ਲਿਆ ਗਿਆ।


Related News