ਅੰਮ੍ਰਿਤਸਰ ’ਚ ਹੋਇਆ ਅਨੋਖਾ ਵਿਆਹ, ਮਹਿੰਗੇ ਪੈਲੇਸ ਦੀ ਜਗ੍ਹਾ ਸਿਵਿਆਂ ’ਚ ਆਈ ਬਾਰਾਤ
Tuesday, Feb 07, 2023 - 06:22 PM (IST)
ਅੰਮ੍ਰਿਤਸਰ (ਬਿਊਰੋ) : ਹਰ ਵਿਅਕਤੀ ਆਪਣੀ ਜ਼ਿੰਦਗੀ ਵਿਚ ਆਪਣੇ ਵਿਆਹ ’ਤੇ ਹਰ ਸ਼ੌਂਕ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦਾ ਵਿਆਹ ਸ਼ਾਨੋ-ਸ਼ੌਕਤ ਨਾਲ ਹੋਵੇ। ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਗਰੀਬ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਸ਼ਮਸ਼ਾਨਘਾਟ ਵਿਚ ਕਰਕੇ ਵੱਖਰੀ ਮਿਸਾਲ ਪੈਦਾ ਕੀਤੀ ਹੈ। ਬਰਾਤੀਆਂ ਨੂੰ ਕਿਸੇ ਪੈਲੇਸ ਜਾਂ ਕਿਸੇ ਹੋਰ ਜਗ੍ਹਾ ਦੀ ਬਜਾਏ ਸ਼ਮਸ਼ਾਨਘਾਟ ਵਿਚ ਹੀ ਰੋਟੀ ਖਵਾਈ ਗਈ। ਇਸ ਮਾਮਲੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵੱਲੋਂ ਇਸ ਪਰਿਵਾਰ ਦੀ ਮਦਦ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲਾਲ ਚੂੜੇ ਵਾਲੀ ਲਾੜੀ ਅੱਧੀ ਰਾਤ ਨੂੰ ਖੜਕਾਵੇ ਦਰਵਾਜ਼ਾ ਤਾਂ ਸਾਵਧਾਨ, ਰੌਂਗਟੇ ਖੜ੍ਹੇ ਕਰੇਗੀ ਇਹ ਖ਼ਬਰ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਸ਼ਮਸ਼ਾਨਘਾਟ ਵਿਚ ਦਾਦੀ ਪੋਤੀ ਕਾਫੀ ਲੰਬਾ ਸਮਾਂ ਰਹੀ ਸੀ ਅਤੇ ਪਰਿਵਾਰ ਗਰੀਬ ਹੋਣ ਕਰਕੇ ਅੱਜ ਲੋਕਾਂ ਦੀ ਮਦਦ ਨਾਲ ਇਸ ਲੜਕੀ ਦਾ ਵਿਆਹ ਕੀਤਾ ਗਿਆ ਹੈ ਅਤੇ ਸ਼ਮਸ਼ਾਨਘਾਟ ਦੇ ਅੰਦਰ ਹੀ ਇਨ੍ਹਾਂ ਦਾ ਘਰ ਹੋਣ ਕਰਕੇ ਬਾਰਾਤ ਸਿੱਧੀ ਸ਼ਮਸ਼ਾਨਘਾਟ ਅੰਦਰ ਹੀ ਆਈ ਅਤੇ ਡੋਲੀ ਵੀ ਸ਼ਮਸ਼ਾਨਘਾਟ ਦੇ ਅੰਦਰ ਹੀ ਵਿਦਾ ਕੀਤੀ ਗਈ। ਇਲਾਕਾ ਵਾਸੀਆਂ ਨੇ ਕਿਹਾ ਕਿ ਕਈ ਲੋਕ ਸ਼ਮਸ਼ਾਨਘਾਟ ਦੇ ਅੱਗਿਓਂ ਲੰਘਣਾ ਵੀ ਸਹੀ ਨਹੀਂ ਸਮਝਦੇ ਪਰ ਉਹ ਕਈ ਸਾਲਾਂ ਤੋਂ ਸ਼ਮਸ਼ਾਨਘਾਟ ਦੇ ਨਜ਼ਦੀਕ ਰਹਿ ਰਹੇ ਹਨ ਅਤੇ ਇਕ ਵਧੀਆ ਜ਼ਿੰਦਗੀ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਸ਼ਮਸ਼ਾਨਘਾਟ ਦੇ ਅੰਦਰ ਇਕ ਕੁੜੀ ਦਾ ਵਿਆਹ ਕਰਕੇ ਸਮਾਜ ਵਿਚ ਵੱਖਰੀ ਮਿਸਾਲ ਪੈਦਾ ਕੀਤੀ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੇ ਚੈਲੰਜ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਦੋ-ਟੁੱਕ ’ਚ ਜਵਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।