ਵਿਆਹ ਤੋਂ ਛੇ ਮਹੀਨੇ ਬਾਅਦ ਘਰੋਂ ਫਰਾਰ ਹੋਈ ਵਿਆਹੁਤਾ ਪੁਲਸ ਨੇ ਅਦਾਲਤ 'ਚੋਂ ਕੀਤਾ ਗ੍ਰਿਫਤਾਰ

10/24/2017 6:14:55 PM

ਡੇਰਾਬਸੀ (ਅਨਿਲ) : ਵਿਆਹ ਤੋਂ 6 ਮਹੀਨੇ ਬਾਅਦ ਫਰਾਰ ਹੋਈ ਨਵ-ਵਿਆਹੁਤਾ ਰੰਜੀਤਾ ਨੂੰ ਮੰਗਲਵਾਰ ਪੁਲਸ ਨੇ ਡੇਰਾਬਸੀ ਕੋਰਟ 'ਚੋਂ ਗ੍ਰਿਫ਼ਤਾਰ ਕਰ ਲਿਆ। ਸੁਪਰੀਮ ਕੋਰਟ 'ਚੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਉਹ ਕੋਰਟ ਵਿਚ ਸਰੰਡਰ ਕਰਨ ਆਈ ਸੀ। ਉਸ ਦੇ ਭੱਜਣ ਦਾ ਕਾਰਨ ਉਸ ਨੇ ਪੇਕੇ ਪਰਿਵਾਰ ਅਤੇ ਸੁਹਰਾ ਪਰਿਵਾਰ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਹੈ ਪਰ ਪੁਲਸ ਨੇ ਉਸ 'ਤੇ ਦੋਸ਼ਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਮੰਗਲਵਾਰ ਨੂੰ ਪੁਲਸ ਸਟੇਸ਼ਨ ਵਿਚ ਰੰਜੀਤਾ ਦੇ ਪਿਤਾ ਨਰੇਸ਼ ਉਸ ਦੇ ਖਿਲਾਫ ਰਹੇ ਤੇ ਉਸ ਨੂੰ ਹੀ ਕਸੂਰਵਾਰ ਦੱਸਦੇ ਰਹੇ। ਪਿਤਾ ਨੇ ਦੋਸ਼ ਲਗਾਇਆ ਕਿ ਰੰਜੀਤਾ ਦੇ ਵਕੀਲ ਤੇ ਕੋਰਟ ਦਾ ਸਾਰਾ ਖਰਚਾ ਅੰਕਿਤ ਉਠਾ ਰਿਹਾ ਹੈ ਕਿਉਂਕਿ ਅੰਕਿਤ ਉਕਤ ਵਕੀਲ ਦਾ ਰਿਸ਼ਤੇਦਾਰ ਹੈ। ਰੰਜੀਤਾ ਨੇ ਦੱਸਿਆ ਕਿ ਉਸ ਦੇ ਪੇਕੇ ਪਰਿਵਾਰ ਨੇ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ ਅਤੇ ਉਸ ਨੇ ਕੋਈ ਗਹਿਣੇ ਚੋਰੀ ਨਹੀਂ ਕੀਤੇ। ਪੰਜ ਮਹੀਨੇ ਪਹਿਲਾ ਹੀ ਪੁਲਸ ਦੀ ਮੌਜੂਦਗੀ 'ਚ ਵਾਪਸ ਦੇ ਦਿੱਤੇ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਗੋਹਰ ਜ਼ਿਲਾ ਮੁਜਫਰਨਗਰ ਯੁ. ਪੀ. ਵਿਚ ਰਹਿ ਰਹੀ ਹੈ।
ਦੁਜੇ ਪਾਸੇ ਪਤੀ ਦੀਪਕ ਚੌਹਾਨ ਅਨੁਸਾਰ ਉਨ੍ਹਾਂ ਨੂੰ ਸਾਢੇ ਤਿੰਨ ਲੱਖ ਦੇ ਗਹਿਣੇ ਹੀ ਬਰਾਮਦ ਹੋਏ ਹਨ। ਜਦਕਿ ਤਿੰਨ ਲੱਖ ਦੇ ਗਹਿਣੇ ਅਤੇ ਸਵਾ ਲੱਖ ਦੀ ਨਕਦੀ, ਸੂਟਕੇਸ ਰਿਕਵਰ ਹੋਣਾ ਅਜੇ ਬਾਕੀ ਹੈ। ਤਫਤੀਸ਼ ਅਧਿਕਾਰੀ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਚੋਰੀ ਦੇ ਗਹਿਣੇ ਤੇ ਕੀਮਤੀ ਸਾਮਾਨ ਤੇ ਨਕਦੀ ਰਿਕਵਰ ਹੋਣੀ ਅਜੇ ਬਾਕੀ ਹੈ। ਇਹ ਸਮਾਨ ਵਾਪਸ ਨਾ ਦੇਣ ਕਾਰਨ ਰੰਜੀਤਾ ਦੀ ਜ਼ਮਾਨਤ ਰੱਦ ਹੋ ਗਈ ਹੈ। ਇਸੇ ਆਧਾਰ 'ਤੇ ਸੁਪਰੀਮ ਕੋਰਟ ਤਂੋ ਵੀ ਇਸ ਦੀ ਜ਼ਮਾਨਤ ਰੱਦ ਹੋ ਗਈ ਹੈ। ਉਹ ਆਪਣੇ ਵਕੀਲ ਦੀ ਸਲਾਹ 'ਤੇ ਡੇਰਾਬਸੀ ਕੋਰਟ ਵਿਚ ਸਰੰਡਰ ਕਰਨ ਆਈ ਸੀ ਜਿਥੇ ਸੂਚਨਾ ਮਿਲਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।


Related News