ਵਿਆਹ ਵਾਲੇ ਦਿਨ ਪਿਆ ਪੁਆੜਾ, ਪੁਲਸ ਨੇ ਚੁੱਕਿਆ ਲਾੜਾ (ਵੀਡੀਓ)

Tuesday, Dec 04, 2018 - 07:09 PM (IST)

ਅੰਮ੍ਰਿਤਸਰ (ਸੁਮਿਤ) : ਇਥੇ ਇਕ ਘਰ 'ਚ ਚੱਲ ਰਹੇ ਵਿਆਹ ਸਮਾਗਮ 'ਚ ਉਸ ਵੇਲੇ ਰੰਗ 'ਚ ਭੰਗ ਪੈ ਗਿਆ ਜਦੋਂ ਪੁਲਸ ਵਿਆਹ ਵਾਲੇ ਦਿਨ ਲਾੜੇ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ। ਦਰਅਸਲ ਵਿਆਹ ਵਾਲਾ ਮੁੰਡਾ ਆਸ਼ੀਸ਼ ਉਰਫ ਦਾਣਾ ਅੰਮ੍ਰਿਤਸਰ ਵਿਚ ਅਕਸਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਇਸ ਦਰਮਿਆਨ ਚਾਰ ਦਸੰਬਰ ਨੂੰ ਉਸ ਦਾ ਵਿਆਹ ਸੀ। ਵਿਆਹ ਤੋਂ ਪਹਿਲਾਂ ਹੀ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। 
ਆਸ਼ੀਸ਼ ਦਾ ਵਿਆਹ ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਹੋਣ ਜਾ ਰਿਹਾ ਸੀ। ਪੁਲਸ ਇਸ ਚੋਰ ਗਿਰੋਹ ਦੇ ਕਬਜ਼ੇ 'ਚੋਂ 12 ਮੋਬਾਇਲ, 3 ਦੋ ਪਹੀਆ ਵਾਹਨ ਅਤੇ ਨਾਲ ਹੀ ਇਕ ਲੈਪਟਾਪ ਬਰਾਮਦ ਕੀਤਾ ਹੈ। ਪੁਲਸ ਦਾ ਕਹਿਣਾ ਸੀ ਕਿ ਇਹ ਚੋਰ ਰਿਕਸ਼ਾ 'ਤੇ ਜਾਂਦੀਆਂ ਔਰਤਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਸਨ। ਪੁਲਸ ਮੁਤਾਬਕ ਦੋਸ਼ੀ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।


author

Gurminder Singh

Content Editor

Related News