ਵਿਆਹ 'ਚ ਪਿਆ ਭੜਥੂ, ਖਾਣੇ ਦੀਆਂ ਪਲੇਟਾਂ ਦੇਖ ਲੋਹਾ-ਲਾਖਾ ਹੋਏ ਬਰਾਤੀ, ਹੋਸ਼ ਉਡਾਉਣ ਵਾਲੀ ਹੈ ਵੀਡੀਓ

Monday, Oct 23, 2023 - 01:57 PM (IST)

ਵਿਆਹ 'ਚ ਪਿਆ ਭੜਥੂ, ਖਾਣੇ ਦੀਆਂ ਪਲੇਟਾਂ ਦੇਖ ਲੋਹਾ-ਲਾਖਾ ਹੋਏ ਬਰਾਤੀ, ਹੋਸ਼ ਉਡਾਉਣ ਵਾਲੀ ਹੈ ਵੀਡੀਓ

ਅੰਮ੍ਰਿਤਸਰ : ਇੱਥੇ ਨਿਊ ਚੁੰਗੀ ਰੋਡ 'ਤੇ ਸਥਿਤ ਇਕ ਰੇਸਤਰਾਂ 'ਚ ਚੱਲ ਰਹੇ ਵਿਆਹ ਸਮਾਰੋਹ ਦੌਰਾਨ ਭਾਰੀ ਹੰਗਾਮਾ ਹੋ ਗਿਆ। ਵਿਆਹ 'ਚ ਪੁੱਜੇ ਬਰਾਤੀਆਂ ਨੂੰ ਪਰੋਸੇ ਗਏ ਖਾਣੇ 'ਚ ਜਿਊਂਦੀਆਂ ਸੁੰਡੀਆਂ ਮਿਲੀਆਂ। ਇਸ 'ਤੇ ਲਾੜੇ ਦਾ ਪਰਿਵਾਰ ਪੂਰੀ ਤਰ੍ਹਾ ਭੜਕ ਗਿਆ ਅਤੇ ਕਿਹਾ ਕਿ ਕੁੜੀ ਦੇ ਪਰਿਵਾਰ ਵੱਲੋਂ ਸਾਡੀ ਬੇਇੱਜ਼ਤੀ ਕੀਤੀ ਗਈ ਹੈ। ਲਾੜੇ ਦੇ ਰਿਸ਼ਤੇਦਾਰਾਂ ਵੱਲੋਂ ਸੁੰਡੀਆਂ ਵਾਲੇ ਖਾਣੇ ਦੀ ਵੀਡੀਓ ਬਣਾਈ ਗਈ। ਲਾੜੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਰੁੱਸ ਕੇ ਚਲੇ ਗਏ ਹਨ ਅਤੇ ਉਨ੍ਹਾਂ ਦੀ ਬੇਇੱਜ਼ਤੀ ਹੋਈ ਹੈ। ਇਸ ਬਾਰੇ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਆਹ ਲਈ 700 ਰੁਪਏ ਪਲੇਟ ਦੇ ਹਿਸਾਬ ਨਾਲ ਖਾਣੇ ਦਾ ਆਰਡਰ ਦਿੱਤਾ ਸੀ ਪਰ ਸਾਨੂੰ ਪਤਾ ਨਹੀਂ ਸੀ ਕਿ ਇਸ ਰੇਸਤਰਾਂ 'ਚ ਅਜਿਹਾ ਖਾਣਾ ਮਿਲੇਗਾ।

ਇਹ ਵੀ ਪੜ੍ਹੋ : ਦੁਸਹਿਰੇ ਮੇਲੇ 'ਤੇ ਲਾਏ ਝੂਲਿਆਂ ਨੇ ਲਈ ਵਿਅਕਤੀ ਦੀ ਜਾਨ, ਝੂਲੇ ਜਾਣ ਦੀ ਜ਼ਿੱਦ ਕਾਰਨ ਹੋਈ ਅਣਹੋਣੀ

ਲਾੜੀ ਨੇ ਬਿਆਨ ਦਿੰਦਿਆਂ ਕਿਹਾ ਕਿ ਉਸ ਦੇ ਪਰਿਵਾਰ ਦੀ ਬਰਾਤ ਸਾਹਮਣੇ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਹੈ। ਉਸ ਨੇ ਕਿਹਾ ਕਿ ਮਨਚੂਰੀਅਨ ਅਤੇ ਗੁਲਾਬ ਜਾਮੁਣ 'ਚ ਸੁੰਡੀਆਂ ਨਿਕਲੀਆਂ ਹਨ ਪਰ ਰੇਸਤਰਾਂ ਵਾਲੇ ਸ਼ਰੇਆਮ ਕਹਿ ਰਹੇ ਹਨ ਕਿ ਉਨ੍ਹਾਂ ਦੇ ਖਾਣੇ 'ਚ ਸੁੰਡੀਆਂ ਨਹੀਂ ਹਨ। ਉਸ ਨੇ ਦੱਸਿਆ ਕਿ ਜਿਨ੍ਹਾਂ 2 ਲੋਕਾਂ ਨੇ ਪੂਰੇ ਖਾਣੇ ਦੇ ਪੇਮੈਂਟ ਲਈ ਹੈ, ਉਹ ਮੌਕੇ ਤੋਂ ਫ਼ਰਾਰ ਹੋ ਗਏ ਹਨ। ਲਾੜੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨਾਲ ਦੁਬਾਰਾ ਤੋਂ ਅਜਿਹਾ ਹੋਵੇ, ਇਸ ਲਈ ਰੇਸਤਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮਾਸੀ ਦੇ ਮੁੰਡੇ ਨੇ ਇੱਜ਼ਤ ਲੁੱਟਣ ਮਗਰੋਂ ਬਣਾਈ ਅਸ਼ਲੀਲ ਵੀਡੀਓ, ਹੱਦੋਂ ਬਾਹਰ ਹੋਈ ਗੱਲ ਤਾਂ ਕੁੜੀ ਨੇ ਕੱਢਿਆ ਵੱਡਾ ਜੇਰਾ

ਫਿਲਹਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਗੁਹਾਰ ਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਸਤਰਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਨੂੰ ਲੈ ਕੇ ਰਸਤਾ ਹੀ ਜਾਮ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇੰਨੇ ਪੈਸੇ ਦਿੱਤੇ ਹਨ ਤਾਂ ਫਿਰ ਉਨ੍ਹਾਂ ਨੂੰ ਅਜਿਹਾ ਖਾਣਾ ਕਿਉਂ ਦਿੱਤਾ ਗਿਆ। ਮੌਕੇ 'ਤੇ ਪੁੱਜੀ ਪੁਲਸ ਵੱਲੋਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਦੇਰ ਰਾਤ ਤੱਕ ਲਾੜਾ-ਲਾੜੀ ਰੇਸਤਰਾਂ 'ਚ ਹੀ ਬੈਠੇ ਰਹੇ। 
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News