ਲਾੜੇ ਦੋ ਦੋਸਤ ਨੇ ਜਾਗੋ 'ਚ ਦਾਗੇ ਫਾਇਰ, ਮਚਿਆ ਚੀਕ ਚਿਹਾੜਾ (ਵੀਡੀਓ)
Sunday, Dec 02, 2018 - 06:16 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਇਥੋਂ ਦੇ ਪਿੰਡ ਬੋਪਾਰਾਏ 'ਚ ਵਿਆਹ ਸਮਾਗਮ 'ਚ ਲਾੜੇ ਦੇ ਦੋਸਤ ਵੱਲੋਂ ਗੋਲੀ ਚਲਾਉਣ ਨਾਲ 11 ਸਾਲਾ ਬੱਚਾ ਜ਼ਖਮੀ ਹੋ ਗਿਆ ਜਿਸਨੂੰ ਨਜ਼ਦੀਕੀ ਹਸਪਤਾਲ 'ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਜਾਗੋ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਸਾਰੇ ਨੱਚ ਰਹੇ ਸਨ। ਇਸ ਦੌਰਾਨ ਲਾੜੇ ਦਾ ਜੀਜਾ ਆਪਣੇ ਦੋਸਤਾਂ ਨਾਲ ਜਾਗੋ ਵਿਚ ਸ਼ਾਮਿਲ ਹੋਇਆ ਤੇ ਉਸਦੇ ਦੋਸਤਾਂ ਵੱਲੋਂ 12 ਬੋਰ ਦੀ ਰਾਈਫਲ ਰਾਹੀਂ ਫਾਇਰ ਕੀਤੇ ਗਏ ਅਤੇ ਜਦੋਂ ਉਹ ਰਾਈਫਲ ਵਿਚ ਕਾਰਤੂਸ ਭਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ ਤੇ ਬੱਚੇ ਦੀ ਲੱਤ ਵਿਚ ਜਾ ਲੱਗੀ।
ਉੱਧਰ ਇਸ ਬਾਰੇ ਥਾਣਾ ਲੋਪੋਕੇ ਪੁਲਸ ਚੌਕੀ ਦੇ ਇੰਚਾਰਜ ਮੌਕੇ 'ਤੇ ਪਹੁੰਚੇ ਅਤੇ ਮਾਮਲਾ ਵਿਆਹ ਦਾ ਸੀ ਤਾਂ ਕਿਸੇ ਨੇ ਬਿਆਨ ਨਹੀਂ ਦਿੱਤਾ ਪਰ ਪੁਲਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ।