ਵਿਆਹ ਤੋਂ 3 ਦਿਨ ਪਹਿਲਾਂ ਦਾਜ ''ਚ ਮੰਗ ਲਿਆ ਮੋਟਰਸਾਈਕਲ ਤੇ ਸੋਨੇ ਦਾ ਕੜਾ, ਥਾਣੇ ਪੁੱਜਾ ਮਾਮਲਾ

Wednesday, Mar 12, 2025 - 08:35 PM (IST)

ਵਿਆਹ ਤੋਂ 3 ਦਿਨ ਪਹਿਲਾਂ ਦਾਜ ''ਚ ਮੰਗ ਲਿਆ ਮੋਟਰਸਾਈਕਲ ਤੇ ਸੋਨੇ ਦਾ ਕੜਾ, ਥਾਣੇ ਪੁੱਜਾ ਮਾਮਲਾ

ਬੁਢਲਾਡਾ (ਬਾਂਸਲ) : ਇੱਥੋ ਨੇੜਲੇ ਇਕ ਪਿੰਡ ਵਿਖੇ ਦਿਹਾੜੀਦਾਰ ਦੀ ਧੀ ਦਾ ਵਿਆਹ ਤੋਂ ਲਾੜੇ ਵਾਲਿਆਂ ਨੇ 3 ਦਿਨ ਪਹਿਲਾ ਦਾਜ 'ਚ ਮੁੰਡੇ ਨੂੰ ਕੜਾ ਅਤੇ ਮੋਟਰ ਸਾਈਕਲ ਦੀ ਮੰਗ ਕਰ ਕੇ ਸੁਨੇਹਾ ਭੇਜਿਆ ਕਿ 14 ਮਾਰਚ ਨੂੰ ਬਾਰਾਤ ਤਾਂ ਹੀ ਲੈ ਕੇ ਆਵਾਂਗੇ। ਦਾਜ ਤੋਂ ਅਸਮਰਥ ਦਿਹਾੜੀਦਾਰ ਪਰਿਵਾਰ ਨੇ ਗਰੀਬੀ ਦਾ ਵਾਸਤਾ ਪਾਇਆ ਪਰ ਲੜਕੇ ਵਾਲੇ ਨਾ ਮੰਨੇ। 

ਲੜਕੀ ਦੀ ਮਾਤਾ ਨੇ ਦੱਸਿਆ ਕਿ ਘਰ ਵਿੱਚ ਵਿਆਹ ਦਾ ਮਾਹੌਲ ਸੀ। ਘੜਾਹੀ ਚੜ੍ਹ ਚੁੱਕੀ ਸੀ ਪ੍ਰੰਤੂ ਅਚਾਨਕ ਲੜਕੀ ਦੇ ਸੋਹਰਿਆ ਤੋਂ ਸੁਨੇਹਾ ਆ ਗਿਆ। ਗੱਲਬਾਤ ਨਾ ਸੁਲਝਣ ਕਾਰਨ ਮਾਮਲਾ ਥਾਣੇ ਪੁੱਜ ਗਿਆ ਜਿੱਥੇ ਇਨਸਾਫ ਲਈ ਪਿੰਡ ਦੇ ਲੋਕਾਂ ਨੇ ਥਾਣੇ ਜਾ ਕੇ ਨਾਅਰੇਬਾਜੀ ਕਰਦਿਆਂ ਦਾਜ ਦੇ ਲੋਭੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਉਧਰ ਐੱਸ.ਐੱਚ.ਓ. ਸਦਰ ਅਮਰੀਕ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਲੜਕੇ ਵਾਲਿਆਂ ਨੂੰ ਸੱਦਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਲੜਕੀ ਦੀ ਮਾਸੀ ਅਤੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਵੀ ਪੁਲਸ 'ਤੇ ਸਹਿਯੋਗ ਨਾ ਦੇਣ ਦੇ ਦੋਸ਼ ਲਗਾਏ। 


author

Baljit Singh

Content Editor

Related News