ਸਾਦੇ ਵਿਆਹ ਨੇ ਪੇਸ਼ ਕੀਤੀ ਮਿਸਾਲ, ਲਾੜਾ-ਲਾੜੀ ਨੇ ਦਿੱਤਾ ਇਹ ਖਾਸ ਸੁਨੇਹਾ
Monday, May 18, 2020 - 04:43 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਸ੍ਰੀ ਮੁਕਤਸਰ ਸਾਹਿਬ ਦੇ ਨਵ ਵਿਆਹੇ ਲੜਕੇ ਵਨੀਤ ਬਾਂਸਲ ਪੁੱਤਰ ਸੁਖਦੇਵ ਬਾਂਸਲ ਨੇ ਸਾਦਾ ਵਿਆਹ ਕਰਕੇ ਮਿਸਾਲ ਪੇਸ਼ ਕੀਤੀ ਹੈ। ਵਨੀਤ ਦਾ ਵਿਆਹ ਬੀਤੀ ਦਿਨੀਂ ਗੋਨਿਆਣਾ ਮੰਡੀ ਦੀ ਵਸਨੀਕ ਆਪਣੀ ਮੀਨੂ ਪੁੱਤਰੀ ਰਮੇਸ਼ ਕੁਮਾਰ ਨਾਲ ਬਹੁਤ ਹੀ ਸਾਦੇ ਢੰਗ ਨਾਲ ਹੋਇਆ। ਇਸ ਲੜਕੇ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਦੇ ਢੰਗ ਨਾਲ ਵਿਆਹ ਕਰਵਾਇਆ, ਇਸ ਵਿਆਹ ਵਿਚ ਬਿਨਾਂ ਇਕੱਠ ਕੀਤੇ ਸਿਰਫ ਲੜਕੇ ਅਤੇ ਲੜਕੀ ਦੇ ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਸਨ।
ਇਸ ਨਵੇਂ ਵਿਆਹ ਜੋੜੇ ਨੇ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਵਿਆਹ ਬਹੁਤ ਹੀ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਫਾਲਤੂ ਖਰਚਿਆਂ ਤੋਂ ਬਚਣ ਲਈ ਸਾਦੇ ਢੰਗ ਨਾਲ ਵਿਆਹ ਕਰਨੇ ਚਾਹੀਦੇ ਹਨ ਅਤੇ ਸਾਦੇ ਢੰਗ ਨਾਲ ਹੀ ਆਪਣੇ ਚੱਲੇ ਆ ਰਹੇ ਰੀਤੀ ਰਿਵਾਜ਼ਾਂ ਨੂੰ ਨਿਭਾਉਣਾ ਚਾਹੀਦਾ ਹੈ।