ਵਿਆਹ ਦੇਖਣ ਗਏ ਵਿਅਕਤੀ ਦੇ ਘਰੋਂ ਸੋਨਾ, ਚਾਂਦੀ ਤੇ ਨਕਦੀ ਚੋਰੀ

11/25/2017 2:15:09 PM

ਬਟਾਲਾ (ਸੈਂਡੀ) : ਬੀਤੀ ਰਾਤ ਹਰਨਾਮ ਨਗਰ ਬਖੇਵਾਲ ਵਿਖੇ ਇਕ ਵਿਅਕਤੀ ਦੇ ਘਰ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਸ਼ਰਮਾ ਪੁੱਤਰ ਜਸਪਾਲ ਸ਼ਰਮਾ ਵਾਸੀ ਹਰਨਾਮ ਨਗਰ ਨੇ ਦੱਸਿਆ ਕਿ ਬੀਤੀ ਰਾਤ ਸਾਡੇ ਕਿਸੇ ਰਿਸ਼ਤੇਦਾਰਾਂ ਦਾ ਵਿਆਹ ਸੀ ਅਤੇ ਅਸੀਂ ਸਾਰੇ ਪਰਿਵਾਰ ਸਮੇਤ ਵਿਆਹ ਦੇਖਣ ਗਏ ਸੀ, ਜਦੋਂ ਅਸੀਂ ਸਵੇਰੇ ਆਪਣੇ ਘਰ ਆਏ ਤਾਂ ਦੇਖਿਆ ਕਿ ਸਾਡੇ ਘਰ ਦੇ ਬਾਹਰਲੇ ਦਰਵਾਜ਼ੇ ਦਾ ਤਾਲਾ ਟੁੱਟਾ ਸੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਣਪਛਾਤੇ ਚੋਰਾਂ ਨੇ ਸਾਡੇ ਅਲਮਾਰੀ ਦਾ ਲਾਕਰ ਤੋੜ ਕੇ ਇਕ ਸੋਨੇ ਦੀ ਚੇਨ, 1 ਮੁੰਦਰੀ, 1 ਟਾਪਸ ਦਾ ਜੋੜਾ, ਚਾਂਦੀ ਦੇ ਕੜੇ ਅਤੇ 3000 ਦੀ ਨਕਦੀ ਆਦਿ ਚੋਰੀ ਕਰਕੇ ਲੈ ਗਏ।
ਇਸ ਸੰਬੰੰਧੀ ਜਦੋਂ ਮੌਕੇ 'ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਏ. ਐਸ. ਆਈ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਜ ਕੁਮਾਰ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।


Related News