ਨਵ-ਵਿਆਹੀ ਵਹੁਟੀ ਨੇ ਚਾੜ੍ਹਿਆ ਚੰਨ, ਹੋਇਆ ਕੁਝ ਅਜਿਹਾ ਕਿ ਪੇਕੇ ਫੇਰਾ ਪਵਾਉਣ ਗਏ ਲਾੜੇ ਦੇ ਉੱਡੇ ਹੋਸ਼
Wednesday, Jul 07, 2021 - 06:26 PM (IST)
ਲਹਿਰਾਗਾਗਾ (ਗਰਗ) : ਸ਼ਹਿਰ ਅੰਦਰ ਇਕ ਨੌਜਵਾਨ ਨਾਲ ਵਿਆਹ ਤੋਂ ਬਾਅਦ ਅਜਿਹੀ ਠੱਗੀ ਹੋਈ ਜੋ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਸ਼ਹਿਰ ਦੇ ਇਕ ਪਰਿਵਾਰ ਦੇ ਨੌਜਵਾਨ ਦਾ ਵਿਆਹ ਨਹੀਂ ਹੋ ਰਿਹਾ ਸੀ ਤਾਂ ਇਸ ਦੀ ਭਿਣਕ ਕੁਝ ਵਿਆਹ ਕਰਾਉਣ ਵਾਲੇ ਕਥਿਤ ਦਲਾਲਾਂ ਨੂੰ ਪਈ ਅਤੇ ਉਨ੍ਹਾਂ ਪਰਿਵਾਰ ਨਾਲ ਸੰਪਰਕ ਕਰਕੇ ਮੁੰਡੇ ਦਾ ਵਿਆਹ ਕਰਵਾਉਣ ਦੀ ਗੱਲ ਕੀਤੀ ਅਤੇ ਵਿਚੋਲੇ ਨੇ ਡੇਢ ਲੱਖ ਰੁਪਏ ਮੰਗੇ। ਇਸ ’ਤੇ ਪਰਿਵਾਰ ਸਹਿਮਤ ਹੋ ਗਿਆ। ਸਹਿਮਤੀ ਤੋਂ ਬਾਅਦ ਵਿਆਹ ਵੀ ਹੋ ਗਿਆ ਅਤੇ ਨਵ-ਨਵੇਲੀ ਵਹੁਟੀ ਘਰ ਵੀ ਆ ਗਈ ਪਰ ਦੋ ਦਿਨ ਬਾਅਦ ਹੀ ਨਵ-ਵਿਆਹੁਤਾ ਕੁੜੀ ਨੇ ਮੁੰਡੇ ਨੂੰ ਆਪਣੇ ਜਾਲ ਵਿਚ ਅਜਿਹਾ ਫਸਾਇਆ ਤੇ ਕਿਹਾ ਕਿ ਪੇਕੇ ਮਿਲ ਕੇ ਆਉਣਾ ਹੈ।
ਇਹ ਵੀ ਪੜ੍ਹੋ : ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਗੋਲ਼ੀਆਂ ਨਾਲ ਭੁੰਨਣ ਵਾਲਾ ਮੰਨਾ ਗ੍ਰਿਫ਼ਤਾਰ, ਇੰਝ ਖੇਡਿਆ ਖੂਨੀ ਖੇਡ
ਇਸ ’ਤੇ ਮੁੰਡਾ ਵੀ ਪਹਿਲੀ ਵਾਰ ਸਹੁਰੇ ਘਰ ਜਾਣ ਦੇ ਚੱਕਰ ਵਿਚ ਤੁਰੰਤ ਤਿਆਰ ਹੋ ਗਿਆ ਅਤੇ ਆਪਣੀ ਵਹੁਟੀ ਨੂੰ ਲੈ ਕੇ ਪੇਕੇ ਘਰ ਪਹੁੰਚ ਗਿਆ ਪਰ ਪੇਕੇ ਘਰ ਪਹੁੰਚਦੇ ਹੀ ਕੁਝ ਹੀ ਸਮੇਂ ਵਿਚ ਕੁੜੀ ਰਫੂਚੱਕਰ ਹੋ ਗਈ, ਜਦੋਂ ਕੁੜੀ ਘਰ ਨਾ ਆਈ ਤਾਂ ਮੁੰਡੇ ਵੱਲੋਂ ਪੁੱਛਣ ’ਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋ ਗਈ ਹੈ ਤਾਂ ਉਹ ਵਿਚਾਰਾ ਆਪਣੇ ਸਹੁਰੇ ਘਰੋਂ ਬਿਨਾਂ ਪਤਨੀ ਤੋਂ ਹੀ ਘਰ ਵਾਪਸ ਆ ਗਿਆ।
ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਹੈਵਾਨੀਅਤ ਦੀ ਹੱਦ, ਸਕੇ ਪਿਓ ਨੇ ਨੌਜਵਾਨ ਧੀ ਦੀ ਲੁੱਟੀ ਪੱਤ, ਹੈਰਾਨ ਕਰਨ ਵਾਲੀ ਹੈ ਘਟਨਾ
ਉਕਤ ਘਟਨਾ ਦੀ ਚਰਚਾ ਸ਼ਹਿਰ ਅੰਦਰ ਜ਼ੋਰਾਂ ’ਤੇ ਹੈ ਪਰ ਉਕਤ ਮਾਮਲਾ ਕੁੜੀ ਦੇ ਪੇਕੇ ਘਰ ਦਾ ਹੋਣ ਦੇ ਚੱਲਦੇ ਫਿਲਹਾਲ ਠੰਢੇ ਬਸਤੇ ਵਿਚ ਪਿਆ ਲੱਗ ਰਿਹੈ ਅਤੇ ਮੁੰਡੇ ਵਾਲੇ ਚਾਹ ਰਹੇ ਹਨ ਕਿ ਉਨ੍ਹਾਂ ਨਾਲ ਜੋ ਪੈਸਿਆਂ ਦੀ ਠੱਗੀ ਹੋਈ ਹੈ ਉਹੀ ਮਿਲ ਜਾਣ ਬਹੁਤ ਹੈ। ਵਹੁਟੀ ਤਾਂ ਕੀ ਕਰਨੀ ਹੈ ਸਿਰਫ਼ ਪੈਸੇ ਹੀ ਮਿਲ ਜਾਣ ਤਾਂ ਸਹੀ ਹੈ ਪਰ ਇਹ ਤਾਂ ਸਮਾਂ ਦੱਸੇਗਾ ਕਿ ਉਕਤ ਘਟਨਾ ਦਾ ਆਉਣ ਵਾਲੇ ਸਮੇਂ ਵਿਚ ਕੀ ਨਤੀਜਾ ਨਿਕਲਦਾ ਹੈ। ਫਿਲਹਾਲ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਇਹ ਵੀ ਪੜ੍ਹੋ : ਹੁਣ ਫਰੀਦਕੋਟ ਦੇ ਪਿੰਡ ਚੰਦਬਾਜਾ ਨੇ ਵਧਾਈ ਲੀਡਰਾਂ ਦੀ ਚਿੰਤਾ, ਸੱਥ ’ਚ ਬੋਰਡ ਲਗਾ ਦਿੱਤੀ ਚਿਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?