ਮੌਸਮ ਅਪਡੇਟ : ਹੁਣ ਰਾਤਾਂ ਵੀ ਹੋਈਆਂ ਗਰਮ, ਸੋਮਵਾਰ ਦੀ ਰਾਤ ਸੀਜਨ ਦੀ ਸਭ ਤੋਂ ਗਰਮ ਰਹੀ

Wednesday, Feb 22, 2023 - 01:22 PM (IST)

ਚੰਡੀਗੜ੍ਹ (ਪਾਲ) : ਲਗਾਤਾਰ ਦੂਜੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸੀਜ਼ਨ ਦਾ ਸਭ ਤੋਂ ਵੱਧ ਤੋਂ ਵੱਧ ਤਾਪਮਾਨ ਹੈ। ਦਿਨ ਦੇ ਨਾਲ ਹੀ ਰਾਤ ਦਾ ਹੇਠਲਾ ਤਾਪਮਾਨ ਵੀ ਵਧ ਗਿਆ ਹੈ। ਬੀਤੀ ਰਾਤ ਮਤਲਬ ਸੋਮਵਾਰ ਇਸ ਸੀਜ਼ਨ ਦੀ ਸਭ ਤੋਂ ਗਰਮ ਰਾਤ ਰਹੀ। ਹੇਠਲਾ ਤਾਪਮਾਨ 16.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸੀਜ਼ਨ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਸ਼ਹਿਰ ’ਚ ਪੱਛਮੀ ਪੌਣਾਂ ਸਰਗਰਮ ਹਨ, ਜਿਸ ਕਾਰਨ ਇਹ ਵਾਧਾ ਵੇਖਿਆ ਜਾ ਰਿਹਾ ਹੈ। ਜਦੋਂ ਵੀ ਕੋਈ ਪੱਛਮੀ ਪੌਣਾਂ ਸਰਗਰਮ ਹੁੰਦੀਆਂ ਹਨ ਤਾਂ ਉਸਤੋਂ ਪਹਿਲਾਂ ਤਾਪਮਾਨ ਵਿਚ ਵਾਧਾ ਵੇਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਉੱਪਰ ਵੱਲ ਜਾ ਰਿਹਾ ਹੈ। ਉੱਥੇ ਹੀ, ਗੁਜਰਾਤ ਦੇ ਉੱਪਰ ਐਂਟੀਸਾਈਕਲੋਨ ਦੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਵੀ ਤਾਪਮਾਨ ਵਧ ਰਿਹਾ ਹੈ। ਪੂਰਬ ਤੋਂ ਜੋ ਹਵਾ ਆ ਰਹੀ ਹੈ, ਉਹ ਬਹੁਤ ਕਮਜ਼ੋਰ ਹੈ। ਜਿੰਨੀਆਂ ਪੱਛਮੀ ਪੌਣਾਂ ਸਰਗਰਮ ਹਨ, ਉਹ ਬਹੁਤ ਕਮਜ਼ੋਰ ਰਹੀਆਂ ਹਨ। ਅਜਿਹੇ ਵਿਚ ਮੀਂਹ ਨਹੀਂ ਪੈ ਰਿਹਾ ਹੈ। ਅਸਮਾਨ ਸਾਫ਼ ਹੈ, ਜਿਸ ਨਾਲ ਗਰਮੀ ਸਿੱਧੀ ਆ ਰਹੀ ਹੈ। ਇਸ ਤਰ੍ਹਾਂ ਤਾਪਮਾਨ ਵਿਚ ਵਾਧਾ ਹੁੰਦਾ ਹੈ। ਲਾਂਗ ਫਾਰਕਾਸਟ ਨੂੰ ਵੇਖੀਏ ਤਾਂ ਇਸਤੋਂ ਜ਼ਿਆਦਾ ਤਾਪਮਾਨ ਅਜੇ ਉੱਪਰ ਵੱਲ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਧਾਲੀਵਾਲ ਨੇ ਆਨਲਾਈਨ ਬੈਠਕ ਕਰ ਕੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਲਿਆ ਜਾਇਜ਼ਾ

ਤੀਜੀ ਵਾਰ ਸਭ ਤੋਂ ਜ਼ਿਆਦਾ ਤਾਪਮਾਨ
2000-21 ’ਚ 27 ਫਰਵਰੀ ਨੂੰ 32.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ, ਜੋ ਹੁਣ ਤਕ ਦਾ ਸਭ ਤੋਂ ਵੱਧ ਹੈ। 2018 ’ਚ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਸੀ, ਜੋ ਦੂਜਾ ਸਭ ਤੋਂ ਜ਼ਿਆਦਾ ਤਾਪਮਾਨ ਹੈ। 3 ਸਾਲਾਂ ਵਿਚ ਇਹ ਤੀਜੀ ਵਾਰ ਹੈ ਕਿ ਫਰਵਰੀ ਵਿਚ ਇੰਨਾ ਜ਼ਿਆਦਾ ਤਾਪਮਾਨ ਵੇਖਿਆ ਜਾ ਰਿਹਾ ਹੈ।

-13 ਸਾਲਾਂ ਵਿਚ ਫਰਵਰੀ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ

ਸਾਲ       ਤਾਪਮਾਨ
2011 27 .0 ਡਿਗਰੀ
2012 27.3 ਡਿਗਰੀ
2013 25.4 ਡਿਗਰੀ
2014 24.8 ਡਿਗਰੀ
2015     27.7 ਡਿਗਰੀ
2016   28.9 ਡਿਗਰੀ
2017     28.7 ਡਿਗਰੀ
2018   29.5 ਡਿਗਰੀ
2019 25.5 ਡਿਗਰੀ
2020 26.4 ਡਿਗਰੀ
2021 32.7 ਡਿਗਰੀ
2022 26.0 ਡਿਗਰੀ
2023 29.5 ਡਿਗਰੀ (ਹੁਣ ਤਕ )

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਰਕਾਰੀ ਨੌਕਰੀਆਂ ਦੇਣ ਦੀ ਵਚਨਬੱਧਤਾ ਜਾਰੀ, ਹੁਣ ਤੱਕ 26478 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ

ਪਿਛਲੇ 13 ਸਾਲਾਂ ਵਿਚ ਫਰਵਰੀ ਦਾ ਸਭ ਤੋਂ ਜ਼ਿਆਦਾ ਹੇਠਲਾ ਵੱਧ ਤੋਂ ਵੱਧ ਤਾਪਮਾਨ

2011 18.7 ਡਿਗਰੀ
2012 14.0 ਡਿਗਰੀ
2013 14.9 ਡਿਗਰੀ
2014 13.8 ਡਿਗਰੀ
2015 17.8 ਡਿਗਰੀ
2016 18.0 ਡਿਗਰੀ
2017 16.6 ਡਿਗਰੀ
2018 17.2 ਡਿਗਰੀ
2019 15.1 ਡਿਗਰੀ
2020   17.7 ਡਿਗਰੀ
2021    18.8 ਡਿਗਰੀ
2022 17.7 ਡਿਗਰੀ
2023   16.6 ਡਿਗਰੀ (ਹੁਣ ਤਕ) 

ਇਹ ਵੀ ਪੜ੍ਹੋ : ਨਿਗਮ ਦੀ ਹੱਦ ’ਚ ਸ਼ਾਮਲ ਹੋਏ 12 ਪਿੰਡਾਂ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
             
             
             
             
           
             
             
             
           
         
             
       


Anuradha

Content Editor

Related News