ਪੰਜਾਬ ''ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਰੂਪੀ ਚੱਲਣਗੀਆਂ ਤੇਜ਼ ਹਵਾਵਾਂ, ਵਿਸ਼ੇਸ਼ ਬੁਲੇਟਿਨ ਜਾਰੀ

Wednesday, Mar 03, 2021 - 09:27 AM (IST)

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਨੇ ਮੌਸਮ ਦੇ ਮਿਜਾਜ਼ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ। ਇਸ ਦੌਰਾਨ ਇਹ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਤਾਂ ਖੁਸ਼ਕ ਬਣਿਆ ਰਹੇਗਾ ਪਰ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਹਨ੍ਹੇਰੀ ਰੂਪੀ ਤੇਜ਼ ਹਵਾਵਾਂ, ਜਨ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਵਿਧਾਨ ਸਭਾ ਦੇ ਇਜਲਾਸ ਸਬੰਧੀ ਤੈਅ ਪ੍ਰੋਗਰਾਮ 'ਚ ਬਦਲਾਅ, ਹੁਣ ਇਸ ਦਿਨ ਪੇਸ਼ ਹੋਵੇਗਾ 'ਬਜਟ'
ਜਾਣੋ ਕੀ ਰਿਹਾ ਬੀਤੇ ਦਿਨ ਦਾ ਤਾਪਮਾਨ
ਵੱਧ ਤੋਂ ਵੱਧ ਤਾਪਮਾਨ- 25.8 ਡਿਗਰੀ ਸੈਲਸੀਅਸ
ਘੱਟੋ-ਘੱਟ ਤਾਪਮਾਨ-10.2 ਡਿਗਰੀ ਸੈਲਸੀਅਸ
ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ-90 ਫ਼ੀਸਦੀ
ਸ਼ਾਮ ਨੂੰ ਹਵਾ ਵਿਚ ਨਮੀ ਦੀ ਮਾਤਰਾ- 44 ਫ਼ੀਸਦੀ

ਇਹ ਵੀ ਪੜ੍ਹੋ : ਪਿਓ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕੀਤਾ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ
ਮੈਦਾਨੀ ਇਲਾਕਿਆਂ ’ਚ ਇਸ ਤਰ੍ਹਾਂ ਰਹੇਗਾ ਮੌਸਮ ਦਾ ਮਿਜਾਜ਼
ਘੱਟੋ-ਘੱਟ ਪਾਰਾ 9.8 ਡਿਗਰੀ ਸੈਲਸੀਅਸ ਤੋਂ 16.3 ਸੈਲਸੀਅਸ ਦੇ ਵਿਚਕਾਰ
ਵੱਧ ਤੋਂ ਵੱਧ ਪਾਰਾ 26.4 ਡਿਗਰੀ ਸੈਲਸੀਅਸ ਤੋਂ 31.9 ਡਿਗਰੀ ਸੈਲਸੀਅਸ ਵਿਚਕਾਰ
ਨੋਟ : ਪੰਜਾਬ 'ਚ ਮੌਸਮ ਨੂੰ ਲੈ ਕੇ ਜਾਰੀ ਹੋਏ ਵਿਸ਼ੇਸ਼ ਬੁਲੇਟਿਨ ਬਾਰੇ ਦਿਓ ਆਪਣੀ ਰਾਏ


Babita

Content Editor

Related News