ਚੰਡੀਗੜ੍ਹ 'ਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੇ ਆਸਾਰ, ਲਗਾਤਾਰ ਵੱਧਦਾ ਜਾ ਰਿਹਾ ਪਾਰਾ

Monday, May 15, 2023 - 10:01 AM (IST)

ਚੰਡੀਗੜ੍ਹ 'ਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੇ ਆਸਾਰ, ਲਗਾਤਾਰ ਵੱਧਦਾ ਜਾ ਰਿਹਾ ਪਾਰਾ

ਚੰਡੀਗੜ੍ਹ (ਪਾਲ) : ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਐਤਵਾਰ ਨੂੰ 39.7 ਡਿਗਰੀ ਰਿਕਾਰਡ ਹੋਇਆ। ਸ਼ਨੀਵਾਰ ਵੀ ਦਿਨ ਦਾ ਵੱਧ ਤੋਂ ਵੱਧ ਪਾਰਾ 39.7 ਡਿਗਰੀ ਹੀ ਰਿਕਾਰਡ ਹੋਇਆ ਸੀ, ਜੋ ਆਮ ਨਾਲੋਂ 2 ਡਿਗਰੀ ਜ਼ਿਆਦਾ ਰਿਹਾ। ਉੱਥੇ ਹੀ ਹੇਠਲੇ ਤਾਪਮਾਨ ਵਿਚ ਵੀ ਥੋੜ੍ਹਾ ਵਾਧਾ ਹੋਇਆ ਹੈ, ਜੋ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1 ਡਿਗਰੀ ਘੱਟ ਰਿਹਾ। ਹਾਲਾਂਕਿ ਸਵੇਰੇ ਮੀਂਹ ਵੀ ਰਿਕਾਰਡ ਹੋਇਆ। ਮੌਸਮ ਕੇਂਦਰ ਨੇ 0.4 ਐੱਮ. ਐੱਮ. ਮੀਂਹ ਪਿਛਲੇ 24 ਘੰਟਿਆਂ ਵਿਚ ਰਿਕਾਰਡ ਕੀਤਾ। ਮੌਸਮ ਕੇਂਦਰ ਮੁਤਾਬਕ ਲੋਕਲ ਪੱਧਰ ’ਤੇ ਕਲਾਊਡ ਫਾਰਮੇਸ਼ਨ ਹੋਣ ਕਾਰਨ ਥੋੜ੍ਹੀ ਦੇਰ ਲਈ ਮੀਂਹ ਪਿਆ ਸੀ।

ਇਹ ਵੀ ਪੜ੍ਹੋ : ਪੰਜਾਬ ਮੰਡੀ ਬੋਰਡ ਨੇ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਪਲਾਟਾਂ ਦੀ ਈ-ਨਿਲਾਮੀ ਦਾ ਕੀਤਾ ਐਲਾਨ

ਹਾਲਾਂਕਿ ਦੁਪਹਿਰ ਹੁੰਦੇ-ਹੁੰਦੇ ਦਿਨ ਦਾ ਪਾਰਾ ਵੱਧਦਾ ਗਿਆ। ਅਗਲੇ ਹਫਤੇ ਤੋਂ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਹੇਠਲੇ ਤਾਪਮਾਨ ਦੇ ਵੀ ਉੱਪਰ ਵੱਲ ਜਾਣ ਦੇ ਆਸਾਰ ਹਨ। ਨਾਲ ਹੀ ਮੌਸਮ ਡਰਾਈ ਰਹੇਗਾ। ਲਾਂਗ ਫਾਰਕਾਸਟ ਵਿਚ 16 ਤਾਰੀਖ਼ ਨੂੰ ਸ਼ਹਿਰ ਵਿਚ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ। ਹਾਲਾਂਕਿ ਉਹ ਇੰਨੀਆਂ ਮਜ਼ਬੂਤ ਨਹੀਂ ਹਨ। ਮੀਂਹ ਦੇ ਆਸਾਰ ਜ਼ਿਆਦਾ ਨਹੀਂ ਹਨ ਪਰ 18 ਮਈ ਨੂੰ ਗਰਜ਼ ਨਾਲ ਮੀਂਹ ਪੈ ਸਕਦਾ ਹੈ।

ਇਹ ਵੀ ਪੜ੍ਹੋ : CM ਮਾਨ ਨੇ ਹੁਣ ਜਲੰਧਰ 'ਚ ਰੱਖੀ ਕੈਬਨਿਟ ਮੀਟਿੰਗ, ਜਾਣੋ ਕਿਸ ਦਿਨ ਹੋਵੇਗੀ
ਅੱਗੇ ਇਸ ਤਰ੍ਹਾਂ ਰਹੇਗਾ ਮੌਸਮ

ਸੋਮਵਾਰ ਨੂੰ ਆਸਮਾਨ ਸਾਫ਼ ਰਹੇਗਾ, ਵੱਧ ਤੋਂ ਵੱਧ ਤਾਪਮਾਨ 40 ਡਿਗਰੀ, ਜਦੋਂਕਿ ਹੇਠਲਾ ਤਾਪਮਾਨ 25 ਡਿਗਰੀ ਰਹਿਣ ਦੇ ਆਸਾਰ ਹਨ।
ਮੰਗਲਵਾਰ ਹਲਕੇ ਬੱਦਲ ਰਹਿਣ ਦੇ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ 41 ਡਿਗਰੀ, ਜਦੋਂਕਿ ਹੇਠਲਾ ਤਾਪਮਾਨ 25 ਡਿਗਰੀ ਰਹਿਣ ਦੇ ਆਸਾਰ ਹਨ।
ਬੁੱਧਵਾਰ ਵੀ ਹਲਕੇ ਬੱਦਲ ਰਹਿਣ ਦੇ ਆਸਾਰ, ਵੱਧ ਤੋਂ ਵੱਧ ਤਾਪਮਾਨ 41 ਡਿਗਰੀ, ਜਦੋਂਕਿ ਹੇਠਲਾ ਤਾਪਮਾਨ 26 ਡਿਗਰੀ ਰਹਿਣ ਦੇ ਆਸਾਰ ਹਨ।     
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ  
 


author

Babita

Content Editor

Related News