ਬੇਗਾਨੇ ਹਥਿਆਰ ਨਾਲ ਖਿੱਚੀ ਫੋਟੋ ਫੇਸਬੁਕ ''ਤੇ ਪਾਉਣੀ ਪਈ ਮਹਿੰਗੀ

01/16/2018 7:10:48 PM

ਚੌਂਕ ਮਹਿਤਾ (ਮਨਦੀਪ,ਪਾਲ) : ਜੇਕਰ ਤੁਸੀਂ ਵੀ ਬੇਗਾਨੇ ਹਥਿਆਰ ਨਾਲ ਫੋਟੋ ਖਿਚਵਾ ਕਿ ਸੋਸ਼ਲ ਮੀਡੀਆ 'ਤੇ ਪਾਉਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ, ਤੁਹਾਨੂੰ ਵੀ ਰਾਤ ਹਵਾਲਾਤ ਵਿਚ ਕੱਟਣੀ ਪੈ ਸਕਦੀ ਹੈ। ਜੀ ਹਾਂ, ਅਜਿਹਾ ਹੀ ਵਾਪਰਿਆ ਹੈ ਮਹਿਤਾ ਨਿਵਾਸੀ ਇਕ 18-19 ਸਾਲਾਂ ਨੌਜਵਾਨ ਨਾਲ। ਇਸ ਨੌਜਵਾਨ ਨੂੰ ਫੁਕਰੀ ਮਾਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਹ ਆਪਣੇ ਕਿਸੇ ਦੋਸਤ ਦੇ ਪਿਸਤੌਲ ਨਾਲ ਤਸਵੀਰ ਖਿਚਵਾ ਕੇ ਫੇਸਬੁਕ 'ਤੇ ਪਾ ਬੈਠਾ ਅਤੇ ਨਾਲ ਹੀ ਇਕ ਗੀਤ ਦੀ ਲਾਈਨ ਨੀ ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ, ਮੈਂ ਕੱਲਾ-ਕੱਲਾ ਠੋਕਦਾ ਰਿਹਾ' ਪਾ ਬੈਠਾ। ਪੋਸਟ ਪਾਉਣ ਤੋਂ ਅਗਲੇ ਹੀ ਦਿਨ ਥਾਣੇ (ਮਹਿਤਾ ਥਾਣਾ ਨਹੀਂ) ਤੋਂ ਆਈ ਪੁਲਸ ਉਸਨੂੰ ਘਰੋਂ ਚੁੱਕ ਕੇ ਲੈ ਗਈ ਅਤੇ ਫੋਟੋ ਵਿਚਲਾ ਪਿਸਤੌਲ ਅਤੇ ਉਸਦੇ ਲਾਇਸੈਂਸ ਪ੍ਰਤੀ ਉਸ ਤੋਂ ਪੁੱਛਗਿੱਛ ਕਰਨ ਲੱਗੀ।
ਉਕਤ ਕੁਝ ਵੀ ਨਾ ਪੇਸ਼ ਕਰਨ ਕਾਰਨ ਸਾਰੀ ਰਾਤ ਉਸਨੂੰ ਹਵਾਲਾਤ ਵਿਚ ਕੱਟਣੀ ਪਈ। ਅਗਲੇ ਦਿਨ ਕਿਸੇ ਸਿਆਸੀ ਆਗੂ ਵੱਲੋਂ ਤੌਬਾ ਕਰਵਾਉਣ ਉਪਰੰਤ ਉਸਨੂੰ ਪੁਲਸ ਵੱਲੋਂ ਛੱਡ ਦਿੱਤਾ ਗਿਆ। ਨੌਜਵਾਨ ਨਾਲ ਉਕਤ ਵਰਤਾਰਾ ਹੋਣ ਪ੍ਰਤੀ ਪੁੱਛੇ ਜਾਣ 'ਤੇ ਉਸਨੇ ਇਸ ਪਿੱਛੇ ਕਿਸੇ ਦੀ ਜਾਣ ਬੁਝ ਕਿ ਕੀਤੀ ਸ਼ਰਾਰਤ ਦੱਸੀ।


Related News