ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ

Tuesday, Nov 05, 2019 - 02:33 PM (IST)

ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ

ਬਟਾਲਾ (ਬੇਰੀ) : ਤੇਜ਼ਧਾਰ ਹਥਿਆਰ ਨਾਲ ਨੌਜਵਾਨ ਨੂੰ ਜ਼ਖਮੀ ਕਰਕੇ ਉਸਦੀ ਜੇਬ 'ਚੋਂ 6000 ਰੁਪਏ ਨਗਦੀ ਕੱਢ ਕੇ ਲੈ ਜਾਣ ਵਾਲੇ 2 ਜਾਣਕਾਰ ਤੇ 3 ਅਣਪਛਾਤੇ ਨੌਜਵਾਨਾਂ ਵਿਰੁੱਧ ਥਾਣਾ ਸਿਵਲ ਲਾਈਨ ਵਿਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮੁਨੀਸ਼ ਕੁੰਦਰ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਨਿਊ ਮਾਡਲ ਟਾਉਨ ਬਟਾਲਾ ਨੇ ਲਿਖਵਾਇਆ ਕਿ ਉਹ ਆਪਣੇ ਘਰ ਵਿਚ ਬੀਤੀ 2 ਨਵੰਬਰ ਨੂੰ ਮੌਜੂਦ ਸੀ ਕਿ ਦੁਪਹਿਰ 12 ਵਜੇ ਉਸਦਾ ਦੋਸਤ ਗੁਆਂਢੀ ਸਿਮਰਨਪ੍ਰੀਤ ਸਿੰਘ ਉਸਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਸਾਡੇ ਘਰ ਵਿਚ ਪ੍ਰੋਗਰਾਮ ਹੈ ਅਤੇ ਮੇਰੇ ਨਾਲ ਬਾਜ਼ਾਰ ਚੱਲੋ ਜਿਸ ਦੇ ਚਲਦਿਆਂ ਮੈਂ ਆਪਣੇ ਦੋਸਤ ਨਾਲ ਬਾਜ਼ਾਰ ਚਲਾ ਗਿਆ ਅਤੇ ਜਦੋਂ ਅਸੀਂ ਬਾਜ਼ਾਰ ਤੋਂ ਕੱਪੜੇ ਖਰੀਦ ਕੇ ਵਾਪਸ ਆ ਰਹੇ ਸੀ ਤਾਂ ਗਾਊਸਪੁਰਾ ਮੋੜ ਦੇ ਨਜ਼ਦੀਕ ਸਕੂਟਰੀ ਸਵਾਰ ਨੌਜਵਾਨਾਂ ਦੀ ਸਕੂਟਰੀ ਸਾਡੇ ਮੋਟਰਸਾਈਕਲ ਨਾਲ ਮਾਮੂਲੀ ਜਿਹੀ ਲੱਗ ਗਈ ਤਾਂ ਸੰਬੰਧਤ ਨੌਜਵਾਨਾਂ ਨੇ ਤੈਸ਼ ਵਿਚ ਆ ਕੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਉਸਦੀ ਜੇਬ 'ਚੋਂ 6 ਹਜ਼ਾਰ ਰੁਪਏ ਨਗਦੀ ਕੱਢ ਕੇ ਫਰਾਰ ਹੋ ਗਏ।

ਚੌਕੀ ਇੰਚਾਰਜ ਅਰਬਨ ਅਸਟੇਟ ਏ.ਐੱਸ.ਆਈ. ਬਲਦੇਵ ਰਾਜ ਨੇ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਪੁਲਸ ਨੇ ਕਾਰਵਾਈ ਕਰਦੇ ਹੋਏ ਦੋ ਜਾਣਕਾਰ ਤੇ 3 ਅਣਪਛਾਤੇ ਨੌਜਵਾਨਾਂ ਵਿਰੁੱਧ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News