ਹਥਿਆਰਾਂ ਦੇ ਜ਼ੋਰ ''ਤੇ ਕੈਦੀ ਨੂੰ ਲੈ ਕੇ ਫਰਾਰ ਹੋਏ 4 ਬਦਮਾਸ਼

Monday, Jun 24, 2019 - 06:56 PM (IST)

ਹਥਿਆਰਾਂ ਦੇ ਜ਼ੋਰ ''ਤੇ ਕੈਦੀ ਨੂੰ ਲੈ ਕੇ ਫਰਾਰ ਹੋਏ 4 ਬਦਮਾਸ਼

ਫਿਰੋਜ਼ਪੁਰ/ਤਲਵੰਡੀ ਭਾਈ (ਸੰਨੀ, ਗੁਲਾਟੀ) : ਫਿਰੋਜ਼ਪੁਰ ਦੇ ਤਲਵੰਡੀ ਭਾਈ 'ਚ ਇਕ ਆਈ ਟਵੰਟੀ ਕਾਰ ਸਵਾਰ ਚਾਰ ਬਦਮਾਸ਼ ਹਥਿਆਰਾਂ ਦੀ ਨੋਕ 'ਤੇ ਇਕ ਕੈਦੀ ਨੂੰ ਪੁਲਸ ਦੀ ਗ੍ਰਿਫਤ 'ਚੋਂ ਛੁਡਵਾ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਕੈਦੀ ਤਰਨਤਾਰਨ ਦਾ ਰਹਿਣ ਵਾਲਾ ਹੈ। ਕੈਦੀ ਜਗਬੀਰ ਸਿੰਘ ਪੁੱਤਰ ਸਰਬੀਜਤ ਸਿੰਘ ਵਾਸੀ ਦਾਸੂਵਾਲ ਵਲਟੋਹਾ ਨੂੰ ਏ. ਐੱਸ. ਆਈ. ਅਜਮੇਰ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਲੁਧਿਆਣਾ ਜੇਲ ਤੋਂ ਸ੍ਰੀ ਮੁਕਤਸਰ ਸਾਹਿਬ ਅਦਾਲਤ ਵਿਚ ਪੇਸ਼ੀ ਲਈ ਪੀ. ਆਰ. ਟੀ. ਸੀ. ਬੱਸ 'ਚ ਲੈ ਕੇ ਜਾ ਰਹੇ ਸਨ ਕਿ ਇਸ ਦੌਰਾਨ ਤਲਵੰਡੀ ਸਾਬੋ ਮੱਖੂ ਰੋਡ 'ਤੇ ਆਈ 20 ਕਾਰ 'ਚ ਆਏ ਚਾਰ ਬਦਮਾਸ਼ ਪੁਲਸ ਮੁਲਾਜ਼ਮਾਂ 'ਤੇ ਹਥਿਆਰ ਤਾਣ ਕੇ ਕੈਦੀ ਨੂੰ ਪੁਲਸ ਦੀ ਗ੍ਰਿਫਤ 'ਚੋਂ ਛੁਡਵਾ ਕੇ ਲੈ ਗਏ। 

ਇਸ ਵਾਰਦਾਤ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਫਿਰੋਜ਼ਪੁਰ ਤੇ ਹੋਰ ਆਸ ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਵੱਡਾ ਸਵਾਲ ਇਥੇ ਇਹ ਪੈਦਾ ਹੁੰਦਾ ਹੈ ਕਿ ਕੈਦੀਆਂ ਨੂੰ ਪੇਸ਼ੀ 'ਤੇ ਲਿਜਾਣ ਲਈ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੀ ਅਣਗਹਿਲੀ ਕਿਉਂ ਵਰਤੀ ਜਾਂਦੀ ਹੈ।


author

Gurminder Singh

Content Editor

Related News