''ਅਸਲਾ ਲਾਈਸੈਂਸ'' ਦੀ ਮਨਜ਼ੂਰੀ ਨਾ ਦੇਣਾ ਪੁਲਸ ਕਮਿਸ਼ਨਰ ਨੂੰ ਪਿਆ ਭਾਰੀ

Monday, Feb 25, 2019 - 03:16 PM (IST)

''ਅਸਲਾ ਲਾਈਸੈਂਸ'' ਦੀ ਮਨਜ਼ੂਰੀ ਨਾ ਦੇਣਾ ਪੁਲਸ ਕਮਿਸ਼ਨਰ ਨੂੰ ਪਿਆ ਭਾਰੀ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਪੁਲਸ ਕਮਿਸ਼ਨਰ ਵਲੋਂ ਇਕ ਨੌਜਵਾਨ ਨੂੰ ਅਸਲਾ ਲਾਈਸੈਂਸ ਦੀ ਮਨਜ਼ੂਰੀ ਨਾ ਦੇਣ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਅਦਾਲਤ ਨੇ ਉਕਤ ਨੌਜਵਾਨ ਦੇ ਹੱਕ 'ਚ ਫੈਸਲਾ ਕਰਦਿਆਂ ਕਮਿਸ਼ਨਰ ਦਫਤਰ ਸੀਜ਼ ਕਰਨ ਤੇ ਉਸ ਦੇ ਦਫਤਰ ਦਾ ਫਰਨੀਚਰ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਜਾਣਕਾਰੀ ਮੁਤਾਬਕ ਦੁਰਗਾਪੁਰੀ ਇਲਾਕੇ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ ਸਾਲ 2012 'ਚ ਅਸਲਾ ਲਾਈਸੈਂਸ ਬਣਾਉਣ ਲਈ ਅਪਲਾਈ ਕੀਤਾ ਸੀ ਪਰ ਉਸ ਦਾ ਅਸਲਾ ਲਾਈਸੈਂਸ ਅਪਰੂਵ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਸਾਲ 2014 'ਚ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਪਟੀਸ਼ਨਕਰਤਾ ਪੱਖ ਮੁਤਾਬਕ ਪੁਲਸ ਕਮਿਸ਼ਨਰ ਵਲੋਂ ਅਦਾਲਤ ਸਾਹਮਣੇ ਪੇਸ਼ ਹੋਣ 'ਚ ਅਸਫਲ ਰਹਿਣ ਅਤੇ ਪੁਲਸ ਵਲੋਂ ਉਚਿਤ ਜਵਾਬ ਨਾ ਦੇਣ 'ਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵੀ 5 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ। 


author

Babita

Content Editor

Related News