ਅਸੀਂ ਸੰਗਤਾਂ ਨੂੰ ਹਿਸਾਬ ਦੇਣ ਲਈ ਵਚਨਬੱਧ, ਕਾਲਕਾ ਇਕ ਦਿਨ ਦੇ ਸਮਾਗਮ ’ਤੇ ਖਰਚ ਕੀਤੇ ਕਰੋੜਾਂ ਦਾ ਹਿਸਾਬ ਦੇਣ : ਸਰਨਾ

04/22/2023 9:48:59 PM

ਜਲੰਧਰ (ਪਰੂਥੀ, ਅਰੋੜਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਆਯੋਜਿਤ ਕੀਤੇ ਗਏ 4 ਦਿਨਾਂ ਸਮਾਗਮਾਂ ’ਤੇ ਕੀਤੀ ਗਈ ਟੀਕਾ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਪਲਟਵਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕਾਲਕਾ ਨੇ ਇਹ ਟਿੱਪਣੀ ਕਰ ਕੇ ਆਪਣੀ ਦੀਵਾਲੀਆ ਸੋਚ ਦਾ ਸਬੂਤ ਦੇਣ ਦੇ ਨਾਲ-ਨਾਲ ਮੌਜੂਦਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਕਾਰੀ ਛਤਰ ਛਾਇਆ ਹੇਠ ਇਕ ਦਿਨ ਦੇ ਸਮਾਗਮ ਲਈ ਕਰੋੜਾਂ ਰੁਪਏ ਦੇ ਦਿਖਾਏ ਖਰਚੇ ਦੇ ਹਿਸਾਬ ਤੋਂ ਸੰਗਤਾਂ ਦਾ ਧਿਆਨ ਭਟਕਾਉਣ ਦਾ ਕੋਝਾ ਤੇ ਅਸਫਲ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਦਾ ਦਿਮਾਗੀ ਤਵਾਜ਼ਨ ਵਿਗੜ ਚੁੱਕਿਆ ਹੈ, ਜਿਸ ਕਰ ਕੇ ਉਹ ਹੁਣ ਗੁਰਮਤਿ ਸਮਾਗਮਾਂ ਬਾਰੇ ਵੀ ਊਲ-ਜਲੂਲ ਬੋਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਨੇ ਪੂਰੇ ਉਤਸ਼ਾਹ ਨਾਲ ਇਨ੍ਹਾਂ ਸਮਾਗਮਾਂ ’ਚ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ : ਪੀ. ਜੀ. ਆਈ. ’ਚ ਪਹਿਲੀ ਵਾਰ ਰੋਬੋਟ ਦੀ ਮਦਦ ਨਾਲ ਕਿਡਨੀ ਟਰਾਂਸਪਲਾਂਟ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੰਗਤ ਅੱਗੇ ਸਾਰਾ ਹਿਸਾਬ ਦੇਣ ਤੋਂ ਕੋਈ ਗੁਰੇਜ਼ ਨਹੀ ਪਰ ਇਹ ਜੁੰਡਲ਼ੀ ਉਨ੍ਹਾਂ ਸਰਕਾਰੀ ਨਗਰ ਕੀਰਤਨਾਂ ਦੇ ਬਹਾਨੇ ਜੋ ਕਰੋੜਾਂ ਰੁਪਿਆ ਕੌਮ ਦਾ ਹੜੱਪ ਕੀਤਾ ਹੈ, ਉਸ ਦਾ ਹਿਸਾਬ ਕਦੋਂ ਦੇਵੇਗੀ। ਸਰਨਾ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਇਸ ਜੁੰਡਲ਼ੀ ਵੱਲੋਂ ਸਰਕਾਰ ਨਾਲ ਮਿਲ ਕੇ ਕੀਤੇ ਇਕ ਸਮਾਗਮ ਦਾ ਖਰਚ ਸਰਕਾਰ ਨੂੰ ਸਾਢੇ ਚਾਰ ਕਰੋੜ ਦੱਸਿਆ ਹੈ ਪਰ ਗੁਰੂ ਕੀ ਸੰਗਤ ਜਾਣਦੀ ਹੈ ਉਹ ਇਹੋ ਜਿਹੇ ਸਰਕਾਰੀ ਝੋਲੀ ਚੁੱਕਾ ਨੂੰ ਸਬਕ ਜ਼ਰੂਰ ਸਿਖਾਵੇਗੀ।

ਇਹ ਵੀ ਪੜ੍ਹੋ : ਛੱਤ ’ਤੇ ਖੇਡਦੀ ਮਾਸੂਮ ਬੱਚੀ ਨਾਲ ਵਾਪਰੀ ਅਣਹੋਣੀ, ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਇੰਝ ਆਵੇਗੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News