ਜਲੰਧਰ: ਸਿਵਲ ਹਸਪਤਾਲ ਦੀ ਡਿੱਗੀ ਪਾਣੀ ਵਾਲੀ ਟੰਕੀ, ਵਾਲ-ਵਾਲ ਬਚੇ ਲੋਕ (ਵੀਡੀਓ)

Thursday, May 30, 2019 - 04:01 PM (IST)

ਜਲੰਧਰ (ਸੋਨੂੰ, ਮ੍ਰਿਦੁਲ)— ਇਸਲਾਮਗੰਜ ਮੁਹੱਲੇ ਨੇੜੇ ਅਤੇ ਸਿਵਲ ਹਸਪਤਾਲ ਦੇ ਪਿੱਛੇ ਸਥਿਤ ਪਾਣੀ ਦੀ ਟੰਕੀ ਅੱਜ ਸੇਵਰੇ ਅਚਾਨਕ ਡਿੱਗ ਗਈ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਪਿੱਛੇ ਸਥਿਤ ਪਾਣੀ ਦੀ ਟੰਕੀ ਕਾਫੀ ਖਸਤਾਹਾਲਤ 'ਚ ਸੀ। ਉਸ ਦਾ ਕੁਝ ਹਿੱਸਾ ਪਹਿਲਾਂ ਹੀ ਟੁੱਟ ਚੁੱਕਾ ਸੀ। ਬਾਵਜੂਦ ਇਸ ਦੇ ਨਿਗਮ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਾ ਦਿੱਤਾ।

PunjabKesari

ਅੱਜ ਸਵੇਰੇ ਖਸਤਾਹਾਲਤ ਟੰਕੀ ਢਹਿ-ਢੇਰ ਹੋ ਗਈ। ਇਸ ਕਾਰਨ ਨੇੜੇ ਦੀਆਂ ਦੁਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ 'ਤੇ ਜਲੰਧਰ ਨਗਰ-ਨਿਗਮ ਦੇ ਮੇੱਰ ਜਗਦੀਸ਼ ਰਾਜਾ ਅਤੇ ਥਾਣਾ 4 ਦੀ ਪੁਲਸ ਪਹੁੰਚ ਚੁੱਕੀ ਹੈ।

PunjabKesari

 

PunjabKesari


author

shivani attri

Content Editor

Related News