ਜਲ ਸਰੋਤ ਮੁਲਾਜ਼ਮਾਂ ਨੂੰ ਅਜੇ ਤੱਕ ਨਸੀਬ ਨਹੀਂ ਹੋਈ ਜਨਵਰੀ ਦੀ ਤਨਖ਼ਾਹ

Wednesday, Feb 14, 2018 - 12:20 AM (IST)

ਜਲ ਸਰੋਤ ਮੁਲਾਜ਼ਮਾਂ ਨੂੰ ਅਜੇ ਤੱਕ ਨਸੀਬ ਨਹੀਂ ਹੋਈ ਜਨਵਰੀ ਦੀ ਤਨਖ਼ਾਹ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੀ ਮੀਟਿੰਗ ਸਾਥੀ ਸੁਰਿੰਦਰ ਕੁਮਾਰ, ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਸੁਖਮਿੰਦਰ ਸਿੰਘ, ਕਨਵੀਨਰ ਅਤੇ ਸਤੀਸ਼ ਰਾਣਾ ਸਕੱਤਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੈਨੇਜਮੈਂਟ ਨੂੰ ਭੇਜੇ ਮੰਗ ਪੱਤਰ 'ਤੇ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ ਅਤੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਪ੍ਰਤੀ ਮੈਨੇਜਮੈਂਟ ਦੀ ਟਾਲ-ਮਟੋਲ ਨੀਤੀ ਦੀ ਸਖਤ ਨਿਖੇਧੀ ਕੀਤੀ ਗਈ। ਫੈਸਲਾ ਕੀਤਾ ਗਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀਆਂ ਪ੍ਰਾਪਤੀ ਲਈ 27 ਫਰਵਰੀ ਨੂੰ ਮੁੱਖ ਦਫਤਰ ਚੰਡੀਗੜ੍ਹ ਅੱਗੇ ਐਕਸਨ ਕਮੇਟੀ ਨਾਲ ਸਬੰਧਤ ਸਮੂਹ ਮੁਲਾਜ਼ਮ ਸਮੂਹਿਕ ਛੂਟੀ ਲੈ ਕੇ ਧਰਨਾ ਦੇਣਗੇ ਅਤੇ ਇਸ ਤੋਂ ਪਹਿਲਾਂ 20-21 ਫਰਵਰੀ ਨੂੰ ਸਮੂਹ ਦਫਤਰਾਂ ਅੱਗੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਮਹੀਨਾ ਜਨਵਰੀ 2018 ਦੀ ਤਨਖਾਹ ਦੀ ਪ੍ਰਾਪਤੀ ਲਈ ਸਮੁੱਚੇ ਪੰਜਾਬ ਅੰਦਰ 16 ਫਰਵਰੀ ਨੂੰ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਐਕਸ਼ਨ ਕਮੇਟੀ ਨੇ ਲਟਕਦੀਆਂ ਹੋਰ ਮੰਗਾਂ ਤੋਂ ਇਲਾਵਾ ਇਹ ਵੀ ਮੰਗ ਕੀਤੀ ਕਿ ਮਹੀਨਾ ਜਨਵਰੀ 2018 ਦੀ ਤਨਖਾਹ ਜਲਦ ਜਾਰੀ ਕੀਤੀ ਜਾਵੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਐਕਸ਼ਨ ਕਮੇਟੀ ਦੇ ਮੈਂਬਰ ਰਾਮਜੀ ਦਾਸ ਚੌਹਾਨ, ਗੁਰਚਰਨ ਸਿੰਘ, ਇਸ਼ਟਪਾਲ ਸਿੰਘ, ਗੁਰਦੀਪ ਸਿੰਘ, ਅਮਿਤ ਕਟੋਚ ਹਾਜ਼ਰ ਸਨ।


Related News