ਸ਼ਤਾਬਦੀ ਦੇ ਡੱਬੇ ''ਚ ਆਈ ਪਾਣੀ ਦੀ ਕਮੀ, ਮਚੀ ਹਲਚਲ
Sunday, Aug 13, 2017 - 05:33 PM (IST)
ਜਲੰਧਰ— ਸ਼ਤਾਬਦੀ ਦੇ ਕੋਚ 'ਚ ਪਾਣੀ ਖਤਮ ਹੋਣ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਦਿੱਲੀ ਦੇ ਮੱਧ ਸਵੇਰੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦੇ ਏ. ਸੀ. ਡੱਬੇ 'ਚ ਸ਼ਨੀਵਾਰ ਸਵੇਰੇ ਟਾਇਲਟ 'ਚ ਪਾਣੀ ਖਤਮ ਹੋਣ ਨਾਲ ਯਾਤਰੀਆਂ 'ਚ ਹਲਚਲ ਮਚ ਗਈ। ਕਰੀਬ ਅੱਧੇ ਘੰਟੇ ਬਾਅਦ ਟੀ. ਟੀ. ਆਈ. ਨੇ ਸ਼ਿਕਾਇਤ ਬੁੱਕ ਉਪਲੱਬਧ ਕਰਵਾਈ। ਸ਼ਤਾਬਦੀ 'ਚ ਚਾਰ ਮਹੀਨਿਆਂ ਦੌਰਾਨ ਇਹ ਚੌਥਾ ਮਾਮਲਾ ਹੈ ਕਿ ਜਦੋਂ ਰੇਲਵੇ ਦੀ ਵਿਵਸਥਾ ਦੇ ਚਲਦਿਆਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਸ਼ਤਾਬਦੀ 'ਚ ਦਿੱਲੀ ਦੇ ਬਿਜ਼ਨੈੱਸਮੈਨ ਅਜੇ ਕੁਮਾਰ ਵੀ ਯਾਤਰਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਟਾਇਲਟ ਲਈ ਪਹੁੰਚੇ ਤਾਂ ਨਾ ਟਾਇਲਟ 'ਚ ਪਾਣੀ ਸੀ ਅਤੇ ਨਾ ਹੀ ਬਾਥ ਟਬ 'ਚ ਪਾਣੀ ਆ ਰਿਹਾ ਸੀ। ਉਨ੍ਹਾਂ ਨੇ ਡੱਬੇ 'ਚ ਮੌਜੂਦ ਸਫਾਈ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਪਾਣੀ ਭਰਨਾ ਉਸ ਦਾ ਕੰਮ ਨਹੀਂ ਹੈ। ਬਾਅਦ 'ਚ ਟੀ. ਟੀ. ਆਈ. ਤੋਂ ਸ਼ਿਕਾਇਤ ਬੁੱਕ ਮੰਗੀ, ਪਹਿਲਾਂ ਤੋਂ ਉਹ ਆਨਾਕਾਨੀ ਕਰਦਾ ਰਿਹਾ ਪਰ ਜ਼ਿਆਦਾ ਦਬਾਅ ਪਾਉਣ 'ਤੇ ਲਗਭਗ ਅੱਧੇ ਘੰਟੇ ਬਾਅਦ ਸ਼ਿਕਾਇਤ ਦੀ ਬੁੱਕ ਉਪਲੱਬਧ ਕਰਵਾਈ, ਜਿਸ 'ਚ ਉਨ੍ਹਾਂ ਨੇ ਸ਼ਿਕਾਇਤ ਦਰਜ ਕੀਤੀ। ਜਲੰਧਰ ਤੋਂ ਲੰਘਣ ਵਾਲੀ ਸ਼ਤਾਬਦੀ 'ਚ ਰੇਲਵੇ ਦੀ ਲਾਪਰਵਾਹੀ ਨਾਲ ਯਾਤਰੀਆਂ ਦੇ ਪਰੇਸ਼ਾਨ ਹੋਣ ਦਾ ਇਸ ਸਾਲ 'ਚ ਇਹ ਚੌਥਾ ਮਾਮਲਾ ਹੈ।
