ਪੰਜਾਬ ਦੇ ਮੋਹਾਲੀ ਸ਼ਹਿਰ ''ਚ ਪਾਣੀ ਦੀ ਘਾਟ, 1400 ਫੁੱਟ ''ਤੇ ਪੁੱਜਿਆ ਬੋਰ
Wednesday, Oct 11, 2017 - 10:47 AM (IST)

ਮੋਹਾਲੀ : ਮੋਹਾਲੀ ਸ਼ਹਿਰ ਨੂੰ ਜਿੰਨਾ ਪਾਣੀ ਚਾਹੀਦਾ ਹੈ, ਉਂਨਾ ਨਹੀਂ ਮਿਲ ਰਿਹਾ। ਇੱਥੇ ਪਿੰਡਾਂ 'ਚ ਪਾਣੀ ਦਾ ਪੱਧਰ 300 ਫੁੱਟ ਦੇ ਆਸ-ਪਾਸ ਚਲਾ ਗਿਆ ਹੈ ਜਦੋਂ ਕਿ ਪਬਲਿਕ ਹੈਲਥ ਵਿਭਾਗ ਆਉਣ ਵਾਲੇ 20 ਸਾਲਾਂ ਨੂੰ ਦੇਖ ਕੇ ਬੋਰ ਕਰਦਾ ਹੈ, ਜਿਸ ਮੁਤਾਬਕ ਮੋਹਾਲੀ 'ਚ ਭੂਮੀਗਤ ਬੋਰ 1400 ਫੁੱਟ ਤੱਕ ਪਹੁੰਚ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਰ 10 ਸਾਲ 'ਚ ਪਾਣੀ ਦਾ ਪੱਧਰ 100 ਫੁੱਟ ਹੇਠਾਂ ਜਾ ਰਿਹਾ ਹੈ। ਮੋਹਾਲੀ 'ਚ ਇਸ ਸਮੇਂ 90 ਨਲਕੂਪ ਹਨ। ਇਨ੍ਹਾਂ 'ਚੋਂ 39 ਨਲਕੂਪ ਪਬਲਿਕ ਹੈਲਥ ਅਤੇ ਬਾਕੀ ਦੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ), ਨਗਰ ਨਿਗਮ ਅਤੇ ਸਮਾਲ ਸਕੇਲ ਇੰਡਸਟਰੀ ਦੇ ਅਧੀਨ ਹੈ। 5 ਸਾਲਾਂ ਦੌਰਾਨ 15 ਨਲਕੂਪ ਬੰਦ ਹੋ ਗਏ ਹਨ, ਜਦੋਂ ਕਿ 10 ਨਲਕੂਪ ਨਵੇਂ ਵੀ ਲਾ ਦਿੱਤੇ ਗਏ ਹਨ। ਜ਼ਿਆਦਾਤਰ ਨਲਕੂਪ ਪਾਣੀ ਦੇ ਾਲ-ਨਾਲ ਗਾਰ ਵੀ ਕੱਢ ਰਹੇ ਹਨ।