ਤਲਵੰਡੀ ਸਾਬੋ : ਰਜਬਾਹੇ 'ਚ ਪਾੜ ਪੈਣ ਕਾਰਨ 100 ਏਕੜ ਜ਼ਮੀਨ 'ਚ ਭਰਿਆ ਪਾਣੀ

Thursday, Dec 07, 2017 - 05:33 PM (IST)

ਤਲਵੰਡੀ ਸਾਬੋ : ਰਜਬਾਹੇ 'ਚ ਪਾੜ ਪੈਣ ਕਾਰਨ 100 ਏਕੜ ਜ਼ਮੀਨ 'ਚ ਭਰਿਆ ਪਾਣੀ

ਤਲਵੰਡੀ ਸਾਬੋ (ਮੁਨੀਸ਼) — ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਨੇੜੇ ਸੀਗੋ ਮਾਈਨਰ (ਛੋਟੇ ਰਜਵਾਹੇ) 'ਚ ਵੀਰਵਾਰ ਸਵੇਰੇ ਪਾੜ ਪੈਣ ਨਾਲ ਕਿਸਾਨਾਂ ਲਈ ਵੱਡੀ ਮੁਸ਼ਕਲ ਖੜੀ ਹੋ  ਗਈ। ਰਜਵਾਹੇ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਕਰੀਬ 100 ਏਕੜ ਬੀਜੀ ਹੋਈ ਕਣਕ ਦੀ ਫਸਲ ਬਿਲਕੁੱਲ ਖਰਾਬ ਹੋ ਗਈ। ਇਸ ਰਜਵਾਹੇ 'ਚ ਇਕ ਸਾਲ 'ਚ ਕਈ ਪਾੜ ਪੈ ਗਏ ਹਨ। ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਜਦੋਂ ਤੋਂ ਇਹ ਰਜਵਾਹਾ ਪੱਕਾ ਕੀਤਾ ਗਿਆ, ਉਦੋਂ ਤੋਂ ਕਰੀਬ ਚਾਰ ਵਾਰ ਇਸ 'ਚ ਪਾੜ ਪੈ ਗਿਆ ਹੈ, ਇਸ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਇਸ ਮੁੱਦੇ 'ਤੇ ਨਹਿਰੀ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ। ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।  

PunjabKesari


Related News