ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੀ ਸਰਕਾਰੀ ਰਿਹਾਇਸ਼ 'ਚ ਭਰਿਆ ਪਾਣੀ, ਡਿੱਗੀ ਕੰਧ
Tuesday, Jul 21, 2020 - 02:32 PM (IST)
ਮਾਨਸਾ(ਅਮਰਜੀਤ ਚਾਹਲ) — ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮਾਨਸਾ ਦੇ ਕਈ ਇਲਾਕੇ ਪੂਰੀ ਤਰ੍ਹਾਂ ਜਲਥਲ ਹੋ ਗਏ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੀ ਸਰਕਾਰੀ ਰਿਹਾਇਸ਼ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈ ਅਤੇ ਭਾਰੀ ਮੀਂਹ ਕਾਰਨ ਇਕ ਕੰਧ ਵੀ ਡਿੱਗ ਗਈ। ਜਿਸ ਕਾਰਨ ਡਿਪਟੀ ਕਮਿਸ਼ਨਰ ਦਾ ਸਾਰਾ ਸਮਾਨ ਹੁਣ ਹੋਰ ਕਿਤੇ ਤਬਦੀਲ ਕੀਤਾ ਜਾ ਰਿਹਾ ਹੈ। ਸਥਿਤੀ ਇਹ ਹੋ ਗਈ ਹੈ ਕਿ ਹੁਣ ਇਸ ਇਮਾਰਤ 'ਚ 3 ਤੋਂ 4 ਫੁੱਟ ਪਾਣੀ ਨਾਲ ਭਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਇਹ ਸਰਕਾਰੀ ਰਿਹਾਇਸ਼ ਵਾਲੀ ਇਮਾਰਤ ਬਹੁਤ ਪੁਰਾਣੀ ਹੈ, ਜੋ ਸ਼ਹਿਰ ਦੇ ਬਹੁਤ ਹੀ ਨੀਵੇਂ ਇਲਾਕੇ 'ਚ ਬਣੀ ਹੋਈ ਹੈ, ਜਿਸ ਕਾਰਨ ਇਥੇ ਹਰ ਸਾਲ ਪਾਣੀ ਭਰ ਜਾਂਦਾ ਹੈ।