ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ

02/10/2024 12:37:45 PM

ਜਲੰਧਰ (ਵਰੁਣ)–‘ਨੋ ਆਟੋ ਜ਼ੋਨ’ ਵਿਚ ਆਟੋ/ਈ-ਰਿਕਸ਼ਾ ਬਿਨਾਂ ਰੋਕ-ਟੋਕ ਦੇ ਚੱਲਣ ਦੇ ਵਿਚਕਾਰ ਟ੍ਰੈਫਿਕ ਪੁਲਸ ਨੇ ਦੋਬਾਰਾ ਸਖ਼ਤ ਰਵੱਈਆ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਏ. ਸੀ. ਪੀ. ਟ੍ਰੈਫਿਕ ਅਜ਼ਾਦ ਦਵਿੰਦਰ ਸਿੰਘ ਨੇ ਫੀਲਡ ਵਿਚ ਉਤਰ ਕੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਤਕ ਬਣਾਏ ‘ਨੋ ਆਟੋ ਜ਼ੋਨ’ ਦੀ ਸਮੀਖਿਆ ਕੀਤੀ ਅਤੇ ਹੁਕਮ ਦਿੱਤੇ ਕਿ ਜਿਹੜਾ ਵੀ ਆਟੋ ਜਾਂ ਈ-ਰਿਕਸ਼ਾ ‘ਨੋ ਆਟੋ ਜ਼ੋਨ’ ਦਾਖ਼ਲ ਹੁੰਦਾ ਹੈ, ਉਸ ਨੂੰ ਇੰਪਾਊਂਡ ਕੀਤਾ ਜਾਵੇ।

ਏ. ਸੀ. ਪੀ. ਨੇ ਚਾਰਾਂ ਜ਼ੋਨ ਇੰਚਾਰਜਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਸੜਕਾਂ ਤੋਂ ਲੈ ਕੇ ਫੁੱਟਪਾਥ ’ਤੇ ਕਿਸੇ ਵੀ ਹਾਲਤ ਵਿਚ ਕਬਜ਼ੇ ਨਾ ਹੋਣ ਦਿੱਤੇ। ਜੇਕਰ ਕਿਸੇ ਨੇ ਕਬਜ਼ਾ ਕੀਤਾ ਤਾਂ ਉਸ ਦੀ ਜਵਾਬਦੇਹੀ ਜ਼ੋਨ ਇੰਚਾਰਜ ਦੀ ਹੋਵੇਗੀ। ਟ੍ਰੈਫਿਕ ਪੁਲਸ ਨੇ ਵੀਰਵਾਰ ਤੋਂ ‘ ਨੋ ਆਟੋ ਜ਼ੋਨ’ ਵਿਚ ਦਾਖ਼ਲ ਹੋਣ ਵਾਲੇ ਆਟੋ ਅਤੇ ਈ-ਰਿਕਸ਼ਾ ਦੇ ਚਲਾਨ ਕੱਟੇ ਅਤੇ ਕੁਝ ਇੰਪਾਊਂਡ ਵੀ ਕੀਤੇ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਆਪਣੇ ਵਿਆਹ ਦਾ ਕਾਰਡ ਦੇਣ ਆਏ ਟ੍ਰੈਵਲ ਏਜੰਟ ਨੇ ਔਰਤ ਨਾਲ ਟੱਪੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ

PunjabKesari

ਗੁਰੂ ਨਾਨਕ ਮਿਸ਼ਨ ਚੌਂਕ ’ਚ ਲੱਗੇ ਨਾਕੇ ’ਤੇ ਰੋਕੇ ਈ-ਰਿਕਸ਼ਾ ਦਾ ਚਾਲਕ ਸ਼ਰਾਬ ਦੇ ਨਸ਼ੇ ਵਿਚ ਪਾਇਆ ਗਿਆ, ਜਿਸ ਦਾ ਈ-ਰਿਕਸ਼ਾ ਟ੍ਰੈਫਿਕ ਪੁਲਸ ਨੇ ਇੰਪਾਊਂਡ ਕਰ ਦਿੱਤਾ ਅਤੇ ਡਰੰਕ ਐਂਡ ਡਰਾਈਵ ਦਾ ਚਲਾਨ ਵੀ ਕੱਟਿਆ। ਹਾਲ ਹੀ ਵਿਚ ‘ਜਗ ਬਾਣੀ’ ਨੇ ‘ਨੋ ਆਟੋ ਜ਼ੋਨ’ ਵਿਚ ਬਿਨਾਂ ਰੋਕ-ਟੋਕ ਦੇ ਆਟੋ ਅਤੇ ਈ-ਰਿਕਸ਼ਾ ਚੱਲਣ ਦੇ ਸੰਬੰਧ ਵਿਚ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਸਖ਼ਤ ਰਵੱਈਆ ਅਪਣਾਇਆ। ਏ. ਸੀ. ਪੀ. ਆਜ਼ਾਦ ਦਵਿੰਦਰ ਸਿੰਘ ਨੇ ਕਿਹਾ ਕਿ ਹਰ ਰੋਜ਼ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਚੈਕਿੰਗ ਕਰਨਗੇ। ਖ਼ਾਸ ਕਰਕੇ ‘ਨੋ ਆਟੋ ਜ਼ੋਨ’ ’ਤੇ ਧਿਆਨ ਦਿੱਤਾ ਜਾਵੇਗਾ। ਭਗਵਾਨ ਵਾਲਮੀਕਿ ਚੌਂਕ ’ਤੇ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਨੂੰ ਵੀ ਖ਼ਾਸ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਟੋ ਅਤੇ ਈ-ਰਿਕਸ਼ਾ ਚਾਲਕ ਕਿਸੇ ਵੀ ਹਾਲਤ ਵਿਚ ‘ਨੋ ਆਟੋ ਜ਼ੋਨ’ ਵਿਚ ਨਾ ਵੜਨ, ਨਹੀਂ ਤਾਂ ਉਨ੍ਹਾਂ ਦੇ ਵਾਹਨ ਇੰਪਾਊਂਡ ਕੀਤੇ ਜਾਣਗੇ। ਇਸ ਤੋਂ ਇਲਾਵਾ ਯੈਲੋ ਲਾਈਨ ਦੇ ਬਾਹਰ ਖੜ੍ਹੇ ਹੋਣ ਵਾਲੇ ਵਾਹਨਾਂ ਨੂੰ ਲੈ ਕੇ ਵੀ ਪੁਲਸ ਹੁਣ ਉਨ੍ਹਾਂ ਦੇ ਸਟਿੱਕਰ ਚਲਾਨ ਕੱਟੇਗੀ, ਜਦਕਿ ਟੋਅ ਕਰਕੇ ਜੁਰਮਾਨਾ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਖੜਗੇ ਦੇ ਸਮਾਗਮ ਦਾ ਸੱਦਾ ਉਡੀਕ ਰਹੇ ਸਿੱਧੂ, ਕਿਹਾ, 'ਟੁੱਚੂ ਬੰਦੇ ਦੇ ਕਹਿਣ 'ਤੇ ਕਿਵੇਂ ਬਾਹਰ ਕਰ ਦੇਣਗੇ'

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News