ਵਾਹਘਾ ਬਾਰਡਰ ’ਤੇ ਰੀਟਰੀਟ ਸੈਰੇਮਨੀ ਮੌਕੇ ਭਾਰਤੀ ਦਰਸ਼ਕ ਗੈਲਰੀ ਖ਼ਾਲੀ, ਪਾਕਿ ਨਾਗਰਿਕਾਂ ਤੋਂ ਵਸੂਲਦਾ ਹੈ ਪੈਸੇ

Tuesday, Jun 08, 2021 - 11:55 AM (IST)

ਵਾਹਘਾ ਬਾਰਡਰ ’ਤੇ ਰੀਟਰੀਟ ਸੈਰੇਮਨੀ ਮੌਕੇ ਭਾਰਤੀ ਦਰਸ਼ਕ ਗੈਲਰੀ ਖ਼ਾਲੀ, ਪਾਕਿ ਨਾਗਰਿਕਾਂ ਤੋਂ ਵਸੂਲਦਾ ਹੈ ਪੈਸੇ

ਜਲੰਧਰ/ਅੰਮ੍ਰਿਤਸਰ (ਸੁਨੀਲ ਧਵਨ) - ਪੰਜਾਬ ’ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਵਾਹਘਾ ਬਾਰਡਰ, ਜੋ ਕਿ ਅੰਮ੍ਰਿਤਸਰ ਸੈਕਟਰ ’ਚ ਸਥਿਤ ਹਨ, ਵਿੱਚ ਦਰਸ਼ਕ ਗੈਲਰੀ ਪੂਰੀ ਤਰ੍ਹਾਂ ਖਾਲੀ ਹੈ। ਪਿਛਲੇ ਸਾਲ 23 ਮਾਰਚ ਨੂੰ ਕੋਵਿਡ-19 ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਵਾਹਘਾ-ਅਟਾਰੀ ਬਾਰਡਰ ’ਚ ਦਰਸ਼ਕਾਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਸੀ। ਕੋਵਿਡ ਦੀ ਪਹਿਲੀ ਲਹਿਰ ਅਤੇ ਦੂਜੀ ਲਹਿਰ ਦੌਰਾਨ ਦਰਸ਼ਕਾਂ ਦੀ ਐਂਟਰੀ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਭਾਰਤ ਸਰਕਾਰ ਦਾ ਮੰਨਣਾ ਹੈ ਕਿ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਅਤੇ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਹਘਾ ਬਾਰਡਰ ਨੂੰ ਫਿਲਹਾਲ ਦਰਸ਼ਕਾਂ ਲਈ ਖੋਲ੍ਹਿਆ ਨਹੀਂ ਜਾ ਸਕਦਾ ਹੈ। ਵਾਹਘਾ ਬਾਰਡਰ ਦਾ ਦੌਰਾ ਕਰਨ ’ਤੇ ਪਤਾ ਲੱਗਾ ਹੈ ਕਿ ਰੋਜ਼ਾਨਾ ਸ਼ਾਮ ਨੂੰ 6 ਵਜੇ ਹੋਣ ਵਾਲੀ ਰੀਟਰੀਟ ਸੈਰੇਮਨੀ ਰਸਮ ਨੂੰ ਪੂਰਾ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ। ਵਾਹਘਾ ਬਾਰਡਰ ’ਤੇ ਬੀ. ਐੱਸ. ਐੱਫ. ਦੇ ਕਮਾਂਡੈਂਟ ਡਾ. ਅੰਜਾਨ ਨੇ ਦੱਸਿਆ ਕਿ ਭਾਰਤੀ ਜਵਾਨਾਂ ਵੱਲੋਂ ਹਰ ਰੋਜ ਰਾਸ਼ਟਰੀ ਝੰਡੇ ਨੂੰ ਸ਼ਾਮ ਦੇ ਸਮੇਂ ਉਤਾਰਣ ਦੀ ਰਸਮ ਪੂਰੀ ਸ਼ਾਨ ਦੇ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਦਰਸ਼ਕਾਂ ਲਈ ਵਾਹਘਾ ਬਾਰਡਰ ਨੂੰ ਖੋਲ੍ਹਣ ਦੀ ਗੱਲ ਹੈ ਤਾਂ ਇਹ ਫ਼ੈਸਲਾ ਸਰਕਾਰੀ ਪੱਧਰ ’ਤੇ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਦੂਜੇ ਪਾਸੇ ਪਾਕਿਸਤਾਨ ਨੇ ਆਪਣੇ ਪਾਸੇ ਦਰਸ਼ਕਾਂ ਦੇ ਆਉਣ ’ਤੇ ਕੋਈ ਰੋਕ ਨਹੀਂ ਲਗਾਈ ਹੋਈ ਹੈ। ਉਨ੍ਹਾਂ ਨੇ ਪਿਛਲੇ ਡੇਢ ਸਾਲਾਂ ’ਚ ਦਰਸ਼ਕ ਗੈਲਰੀ ਨੂੰ ਲੋਕਾਂ ਲਈ ਬੰਦ ਨਹੀਂ ਕੀਤਾ। ਇੰਨਾ ਜ਼ਰੂਰ ਹੈ ਕਿ ਪਹਿਲਾਂ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਦਰਸ਼ਕ ਪਾਕਿਸਤਾਨ ਖੇਤਰ ’ਚ ਵੀ ਮੌਜੂਦ ਰਹਿੰਦੇ ਸਨ ਪਰ ਹੁਣ ਉਨ੍ਹਾਂ ਦੀ ਗਿਣਤੀ ਸਿਰਫ਼ 100 ਤੋਂ 150 ਦੇ ਦਰਮਿਆਨ ਹੈ। ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ਨੂੰ ਕੋਰੋਨਾ ਦਾ ਕੋਈ ਖੌਫ ਨਹੀਂ ਹੈ। ਇਸ ਲਈ ਉਸ ਨੇ ਦਰਸ਼ਕਾਂ ਲਈ ਦਰਸ਼ਕ ਗੈਲਰੀ ਨੂੰ ਬੰਦ ਨਹੀਂ ਕੀਤਾ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ : ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਡਾ. ਅੰਜਾਨ ਨੇ ਕਿਹਾ ਕਿ ਭਾਰਤ ’ਚ ਪਾਕਿਸਤਾਨ ਦੇ ਮੁਕਾਬਲੇ ਦਰਸ਼ਕਾਂ ਲਈ ਬੈਠਣ ਦੀ ਵਿਵਸਥਾ ਜ਼ਿਆਦਾ ਉੱਤਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਫਰੰਟੀਅਰ ਦੇ ਆਈ. ਜੀ. ਅਤੇ ਡੀ. ਆਈ. ਜੀ. ਦੀ ਨਿਗਰਾਨੀ ’ਚ ਬੀ. ਐੱਸ. ਐੱਫ. ਦੇ ਜਵਾਨ ਪੂਰੀ ਦਿਲੇਰੀ ਅਤੇ ਹਿੰਮਤ ਦੇ ਨਾਲ ਰੀਟਰੀਟ ਸੈਰਾਮਨੀ ’ਚ ਭਾਗ ਲੈਂਦੇ ਹਨ।

ਦੂਜੇ ਪਾਸੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੀਟਰੀਟ ਸੈਰੇਮਨੀ ਦੇ ਸਮੇਂ ਭਾਰਤੀ ਦਰਸ਼ਕ ਗੈਲਰੀ ਖਾਲੀ ਹੋਣ ਨਾਲ ਰੌਣਕ ਨਹੀਂ ਰਹਿੰਦੀ। ਕੋਵਿਡ ਤੋਂ ਪਹਿਲਾਂ ਜਦੋਂ ਰੀਟਰੀਟ ਸੈਰੇਮਨੀ ਹੁੰਦੀ ਸੀ ਤਾਂ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਤਾਂ ਦਰਸ਼ਕ ਗੈਲਰੀ ’ਚ 15 ਤੋਂ 20 ਹਜ਼ਾਰ ਭਾਰਤੀ ਦਰਸ਼ਕ ਮੌਜੂਦ ਰਹਿੰਦੇ ਸਨ, ਜੋ ਬੀ. ਐੱਸ. ਐੱਫ. ਦੇ ਜਵਾਨਾਂ ਦਾ ਹੌਸਲਾ ਲਗਾਤਾਰ ਵਧਾਉਂਦੇ ਰਹਿੰਦੇ ਸਨ। ਹੁਣ ਦਰਸ਼ਕਾਂ ਦੇ ਨਾ ਰਹਿਣ ਦੇ ਬਾਵਜੂਦ ਭਾਰਤੀ ਖੇਤਰ ’ਚ ਦੇਸ਼ਭਗਤੀ ਦੇ ਗੀਤ ਜ਼ਰੂਰ ਚਲਾ ਦਿੱਤੇ ਜਾਂਦੇ ਹਨ ਜਿਸ ਨਾਲ ਕਿ ਭਾਰਤੀ ਜਵਾਨਾਂ ਦਾ ਮਨੋਬਲ ਉੱਚਾ ਰਹੇ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ

ਪਾਕਿਸਤਾਨ ਆਉਣ ਵਾਲੇ ਦਰਸ਼ਕਾਂ ਤੋਂ ਵਸੂਲਦਾ ਹੈ ਫੀਸ
ਪਾਕਿਸਤਾਨ ਵੱਲੋਂ ਆਪਣੇ ਦਰਸ਼ਕ ਗੈਲਰੀ ’ਚ ਰੀਟਰੀਟ ਸੈਰੇਮਨੀ ਦੇਖਣ ਲਈ ਆਉਣ ਵਾਲੇ ਦਰਸ਼ਕਾਂ ਤੋਂ ਫੀਸ ਵਸੂਲੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਆਮਦਨੀ ਹੁੰਦੀ ਹੈ। ਦੂਜੇ ਪਾਸੇ ਭਾਰਤੀ ਖੇਤਰ ’ਚ ਦਰਸ਼ਕਾਂ ਤੋਂ ਰੀਟਰੀਟ ਸੈਰੇਮਨੀ ਦੇਖਣ ਲਈ ਕੋਈ ਫੀਸ ਵਸੂਲੀ ਨਹੀਂ ਜਾਂਦੀ ਹੈ। ਪਾਕਿਸਤਾਨ ’ਚ ਹਾਲਾਂਕਿ ਫੀਸ ਲੱਗਦੀ ਹੈ ਇਸ ਲਈ ਵੀ ਸ਼ਾਇਦ ਪਾਕਿਸਤਾਨ ’ਚ ਦਰਸ਼ਕਾਂ ਦੀ ਐਂਟਰੀ ਨੂੰ ਬੰਦ ਨਹੀਂ ਕੀਤਾ। ਕੁਲ ਮਿਲਾ ਕੇ ਵਾਹਘਾ-ਅਟਾਰੀ ਬਾਰਡਰ ’ਤੇ ਦਰਸ਼ਕਾਂ ਦੀ ਗ਼ੈਰ-ਹਾਜ਼ਰੀ ਜ਼ਰੂਰ ਖਲ ਰਹੀ ਹੈ।


author

rajwinder kaur

Content Editor

Related News