ਪਟਿਆਲਾ ਦੀ ਵੱਡੀ ਨਦੀ ’ਚ ਡੁੱਬਿਆ 16 ਸਾਲਾ ਬੱਚਾ, ਪੈ ਗਿਆ ਚੀਕ-ਚਿਹਾੜਾ

Saturday, Jul 15, 2023 - 06:18 PM (IST)

ਪਟਿਆਲਾ ਦੀ ਵੱਡੀ ਨਦੀ ’ਚ ਡੁੱਬਿਆ 16 ਸਾਲਾ ਬੱਚਾ, ਪੈ ਗਿਆ ਚੀਕ-ਚਿਹਾੜਾ

ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਟਰੱਕ ਯੂਨੀਅਨ ਦੇ ਨਾਲ ਲੱਗਦੀ ਬਸਤੀ ਦੇ 16 ਸਾਲ ਦੇ ਅਯੂਬ ਦੀ ਵੱਡੀ ਨਦੀ ਵਿਚ ਡੁੱਬਣ ਕਾਰਣ ਮੌਤ ਹੋ ਗਈ। ਇਸ ਬਸਤੀ ਦੇ ਲੋਕ ਪਖਾਨੇ ਲਈ ਨਦੀ ਦੇ ਕੰਢੇ ਚਲੇ ਜਾਂਦੇ ਹਨ। ਅਯੂਬ ਵੀ ਇਸੇ ਤਰ੍ਹਾਂ ਪਖਾਨੇ ਲਈ ਨਦੀ ਦੇ ਕੰਢੇ ਗਿਆ ਸੀ, ਜਿੱਥੇ ਉਸਦਾ ਪੈਰ ਤਿਲਕਣ ਕਾਰਨ ਉਹ ਡੂੰਘੇ ਪਾਣੀ ਵਿਚ ਜਾ ਡਿੱਗਾ ਅਤੇ ਗਾਰ ਵਿਚ ਫਸ ਗਿਆ। ਲਗਭਗ 3 ਘੰਟੇ ਦੀ ਮੁਸ਼ਕਤ ਮਗਰੋਂ ਗੋਤਾਖੋਰਾਂ ਵਲੋਂ ਅਯੂਬ ਦੀ ਲਾਸ਼ ਨੂੰ ਲੱਭ ਲਿਆ ਗਿਆ ਜਿਸਨੂੰ ਪੁਲਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਜਾਇਆ ਗਿਆ ਹੈ।

ਇਹ ਵੀ ਪੜ੍ਹੋ : ਅੱਖਾਂ ਸਾਹਮਣੇ ਵਹਿੰਦਿਆਂ-ਵਹਿੰਦਿਆਂ ਦਰਿਆ ’ਚ ਰੁੜ੍ਹਿਆ ਨੌਜਵਾਨ, ਲੋਕ ਬਣਾਉਂਦੇ ਰਹੇ ਵੀਡੀਓ

ਬਹਿਰਹਾਲ ਇਥੇ ਪ੍ਰਸ਼ਾਸਨ ਅਤੇ ਸਰਕਾਰ ਦੀ ਵੱਡੀ ਲਾਪਰਵਾਹੀ ਨਜ਼ਰ ਆਉਂਦੀ ਹੈ, ਜਿੱਥੇ ਇਕ ਪਾਸੇ ਹਰ ਸ਼ਹਿਰ ਨੂੰ ਸ਼ੋਚ ਮੁਕਤ ਦੱਸਿਆ ਜਾ ਰਿਹਾ ਹੈ ਅਤੇ ਸਵੱਛ ਭਾਰਤ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਵੱਡੇ-ਵੱਡੇ ਦਾਅਵੇ ਅਤੇ ਇਸ਼ਤਿਹਾਰ ਵੀ ਜਾਰੀ ਕੀਤੇ ਜਾਂਦੇ ਹਨ ਪਰ ਅਜਿਹੀਆਂ ਹੋਰ ਕਈ ਬਸਤੀਆਂ ਹਨ, ਜਿੱਥੇ ਲੋਕਾਂ ਲਈ ਪਖਾਨੇ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਾਰਨ ਅਜਿਹੇ ਹਾਦਸੇ ਵਾਪਰ ਜਾਂਦੇ ਹਨ। 

ਇਹ ਵੀ ਪੜ੍ਹੋ : ਘਰਵਾਲੀ ਨੇ ਟੱਪੀਆਂ ਬੇਰਹਿਮੀ ਦੀਆਂ ਹੱਦਾਂ, ਆਸ਼ਿਕ ਨਾਲ ਮਿਲ ਕੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News