ਜਾਣੋ ''ਮੋਹਾਲੀ'' ਦੇ 2 ਬੂਥਾਂ ''ਤੇ ਦੁਪਹਿਰ ਤੱਕ ਕਿੰਨੇ ਫ਼ੀਸਦੀ ਪਈਆਂ ਵੋਟਾਂ

Wednesday, Feb 17, 2021 - 01:47 PM (IST)

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਵਾਰਡ ਨੰਬਰ-10 ਦੇ ਬੂਥ ਨੰਬਰ-32 ਅਤੇ 33 'ਚ ਬੁੱਧਵਾਰ ਨੂੰ ਦੁਬਾਰਾ ਵੋਟਾਂ ਪੈ ਰਹੀਆਂ ਹਨ। ਬੂਥ ਨੰਬਰ-32 'ਚ ਦੁਪਹਿਰ ਦੇ ਡੇਢ ਵਜੇ ਤੱਕ 48 ਫ਼ੀਸਦੀ ਵੋਟਾਂ ਪਈਆਂ, ਜਦੋਂ ਕਿ ਬੂਥ ਨੰਬਰ-33 'ਚ ਇਸ ਸਮੇਂ ਤੱਕ 50 ਫ਼ੀਸਦੀ ਵੋਟਿੰਗ ਹੋਈ ਹੈ। ਪੰਜਾਬ ਪੁਲਸ ਦੇ ਆਈ. ਜੀ. ਐਮ. ਐਸ. ਛੀਨਾ ਨੂੰ ਇਕ ਬੂਥ ਦਾ ਚੋਣ ਆਬਜ਼ਰਵਰ ਲਾਇਆ ਗਿਆ ਹੈ।

ਆਈ. ਜੀ. ਛੀਨਾ ਵੱਲੋਂ ਦੁਪਿਹਰ ਵੇਲੇ ਬੂਥ ਦਾ ਦੌਰਾ ਕੀਤਾ ਗਿਆ ਅਤੇ ਸਾਰੇ ਪ੍ਰਬੰਧਾਂ 'ਤੇ ਤਸੱਲੀ ਪ੍ਰਗਟ ਕੀਤੀ ਗਈ। ਦੱਸਣਯੋਗ ਹੈ ਕਿ ਬੀਤੇ ਦਿਨ ਸੂਬਾ ਚੋਣ ਕਮਿਸ਼ਨ ਵੱਲੋਂ ਮੋਹਾਲੀ ਦੇ ਵਾਰਡ ਨੰਬਰ-10 ਦੇ ਬੂਥ ਨੰਬਰ-32 ਅਤੇ 33 'ਚ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਦੇ ਤਹਿਤ ਅੱਜ ਇਨ੍ਹਾਂ ਬੂਥਾਂ 'ਤੇ ਵੋਟਾਂ ਪੈ ਰਹੀਆਂ ਹਨ। ਸਮੁੱਚੇ ਨਗਰ ਨਿਗਮ ਮੋਹਾਲੀ 'ਚ ਪਈਆਂ ਵੋਟਾਂ ਦੀ ਗਿਣਤੀ 18 ਫਰਵਰੀ ਨੂੰ ਕੀਤੀ ਜਾਵੇਗੀ।
 


Babita

Content Editor

Related News