ਪੰਚਾਇਤੀ ਚੋਣਾਂ: ਲੁਧਿਆਣਾ 'ਚ ਅਮਨ-ਅਮਾਨ ਨਾਲ ਵੋਟਿੰਗ ਮੁਕੰਮਲ
Tuesday, Oct 15, 2024 - 10:47 AM (IST)
ਲੁਧਿਆਣਾ (ਰਾਜ)- ਜ਼ਿਲ੍ਹਾ ਲੁਧਿਆਣਾ ਦੇ 784 ਪਿੰਡਾਂ ਵਿਚ ਪਿੰਡ ਪੰਚਾਇਤ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਮੁਕੰਮਲ ਹੋ ਗਿਆ। ਇਨ੍ਹਾਂ ਚੋਣਾਂ ਵਿਚ ਲੁਧਿਆਣਾ ਵਿਚ ਸ਼ਾਮ 4 ਵਜੇ ਤੱਕ 58.9 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਪਿੰਡ ਭਾਮੀਆਂ ਖੁਰਦ ਵਿਚ ਉਮੀਦਵਾਰਾਂ ਦੇ ਚੋਣ ਨਿਸ਼ਾਨ ਗਲਤ ਛਪ ਗਏ। ਬਾਲਟੀ ਵਾਲੇ ਉਮੀਦਵਾਰ ਨੂੰ ਘੜਾ ਮਿਲ ਗਿਆ। ਬਾਅਦ ਵਿਚ ਐੱਸ.ਡੀ.ਐੱਮ. ਨੇ ਆ ਕੇ ਮਾਮਲੇ ਨੂੰ ਸੁਲਝਾਇਆ।
ਇਸ ਤੋਂ ਇਲਾਵਾ ਕਈ ਥਾਈਂ ਲੋਗੋ, ਇਥੋਂ ਤੱਕ ਕਿ ਉਮੀਦਵਾਰਾਂ ਦੀ ਵੋਟਰ ਹੀ ਸੂਚੀ ਵਿਚ ਸ਼ਾਮਲ ਨਹੀਂ ਸੀ। ਇਸ ਸਬੰਧੀ ਵੀ ਹੱਲਾ ਹੋਇਆ। ਇਸੇ ਹੀ ਤਰ੍ਹਾਂ ਕਈ ਇਲਾਕਿਆਂ ਵਿਚ ਥੋੜ੍ਹਾ ਤਣਾਅ ਵੀ ਬਣਿਆ ਰਿਹਾ ਪਰ ਛੋਟੇ-ਮੋਟੇ ਵਿਵਾਦਾਂ ਨੂੰ ਛੱਡ ਕੇ ਕੁਲ ਮਿਲਾ ਕੇ ਚੋਣਾਂ ਦਾ ਕੰਮ ਸ਼ਾਂਤੀ ਨਾਲ ਨੇਪਰੇ ਚੜ੍ਹਿਆ। ਵੋਟਾਂ ਤੋਂ ਬਾਅਦ ਗਿਣਤੀ ਦਾ ਕੰਮ ਸ਼ੁਰੂ ਹੋਇਆ ਜੋ ਦੇਰ ਸ਼ਾਮ ਤੱਕ ਜਾਰੀ ਰਿਹਾ। ਦੇਰ ਸ਼ਾਮ ਨੂੰ ਚੋਣਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਅਤੇ ਜੇਤੂ ਉਮੀਦਵਾਰ ਆਪਣੇ ਹਮਾਇਤੀਆਂ ਦੇ ਨਾਲ ਜਸ਼ਨ ਮਨਾਉਣ ਵਿਚ ਜੁਟ ਗਏ।
ਜ਼ਿਲ੍ਹਾ ਚੋਣ ਅਹੁਦੇਦਾਰ, ਸਹਿ- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੱਖ-ਵੱਖ ਬੂਥਾਂ ’ਤੇ ਵੋਟਾਂ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਵਿਚ ਕੁਲ 941 ਪਿੰਡ ਪੰਚਾਇਤਾਂ ਹਨ ਜਿਨ੍ਹਾਂ ਵਿਚੋਂ 157 ਪੰਚਾਇਤਾਂ ਸਰਵਸੰਮਤੀ ਨਾਲ ਚੁਣੀਆਂ ਗਈਆਂ ਅਤੇ ਬਾਕੀ 784 ਪਿੰਡਾਂ ਵਿਚ ਵੋਟਾਂ ਪਈਆਂ। ਵੋਟਾਂ ਦੇ ਲਈ 1,408 ਬੂਥ ਬਣਾਏ ਗਏ ਸਨ ਅਤੇ 157 ਨਿਰਵਿਰੋਧ ਪੰਚਾਇਤਾਂ ਤੋਂ ਇਲਾਵਾ ਲਗਭਗ 10,77,485 ਵੋਟਰਾਂ ਵਿਚੋਂ 5,73,555 ਪੁਰਸ਼ ਅਤੇ 5,03,911 ਔਰਤਾਂ ਅਤੇ 19 ਥਰਡ ਜੈਂਡਰ ਵੋਟਰ ਹਨ। ਸ਼ਾਮ ਕਰੀਬ 4 ਵਜੇ 6,34,638 ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਉਸ ਸਮੇਂ ਕਰੀਬ 35,283 ਵੋਟਰ ਲਾਈਨ ਵਿਚ ਸਨ। ਵੋਟਾਂ ਸਵੇਰ 8 ਵਜੇ ਪੈਣੀਆਂ ਸ਼ੁਰੂ ਹੋਈਆਂ ਕਿਉਂਕਿ, ਵੱਡੀ ਗਿਣਤੀ ਵਿਚ ਲੋਕਾਂ ਨੇ ਲੋਕਤੰਤਰ ਮਜ਼ਬੂਤ ਕਰਨ ਲਈ ਵੋਟ ਪਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8