ਨਗਰ ਕੌਂਸਲ 'ਦੋਰਾਹਾ' 'ਚ 2 ਵਜੇ ਤੱਕ 50 ਫੀਸਦੀ ਵੋਟਿੰਗ
Friday, Jun 21, 2019 - 02:21 PM (IST)

ਖੰਨਾ (ਬਿਪਨ) : ਪੁਲਸ ਜ਼ਿਲਾ ਖੰਨਾ ਅਧੀਨ ਨਗਰ ਕੌਂਸਲ ਦੋਰਾਹਾ 'ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ। ਦੋਰਾਹਾ ਦੇ ਵਾਰਡ ਨੰਬਰ-4 'ਚ ਦੁਪਹਿਰ ਦੇ 2 ਵਜੇ ਤੱਕ 50 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਵਾਰਡ 'ਚ ਰਹਿਣ ਵਾਲੇ 637 ਵੋਟਰਾਂ ਵਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਸ਼ਾਮ ਨੂੰ ਹੀ ਆ ਜਾਣਗੇ। ਇਨ੍ਹਾਂ ਚੋਣਾਂ 'ਚ ਕਾਂਗਰਸ ਅਤੇ ਅਕਾਲੀ-ਭਾਜਪਾ ਦਾ ਸਿੱਧਾ ਮੁਕਾਬਲਾ ਹੈ।