ਗੁਰਦਾਸਪੁਰ ਜ਼ਿਲ੍ਹੇ ''ਚ ਵੋਟਿੰਗ ਸ਼ੁਰੂ, 882 ਸਰਪੰਚਾਂ ਦੀ ਹੋਵੇਗੀ ਚੋਣ

Tuesday, Oct 15, 2024 - 08:32 AM (IST)

ਗੁਰਦਾਸਪੁਰ (ਹਰਮਨ)-ਪੰਚਾਇਤ ਚੋਣਾਂ ਲਈ ਜ਼ਿਲ੍ਹੇ ਗੁਰਦਾਸਪੁਰ ਅੰਦਰ 1090 ਪੋਲਿੰਗ ਬੂਥਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਵੋਟਿੰਗ ਲਈ ਪੋਲਿੰਗ ਸਟਾਫ਼ ਤੇ ਸੁਰੱਖਿਆ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ।  ਜ਼ਿਲ੍ਹੇ ਵਿਚ ਕੁੱਲ 1279 ਪੰਚਾਇਤਾਂ ਹਨ ਅਤੇ 397 ਪੰਚਾਇਤਾਂ, ਜਿਨ੍ਹਾਂ ਵਿਚ ਸਰਬਸੰਮਤੀ ਹੋ ਗਈ ਹੈ।  ਅੱਜ 882 ਪੰਚਾਇਤਾਂ ਲਈ ਵੋਟਿੰਗ ਹੋਵੇਗੀ, ਜਿਸ ਲਈ 1090 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿਚੋਂ 431 ਸੰਵੇਦਨਸ਼ੀਲ, 77 ਅਤਿ ਸੰਵੇਦਨਸ਼ੀਲ ਅਤੇ 582 ਨਾਰਮਲ ਪੋਲਿੰਗ ਬੂਥ ਹਨ। ਦੱਸ ਦੇਈਏ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਿਸ ਉਪਰੰਤ ਮੌਕੇ ਉੱਪਰ ਹੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ-  ਤਰਨਤਾਰਨ ਵਿਖੇ 252 ਪਿੰਡਾਂ 'ਚ ਹੋਵੇਗੀ ਪੰਚਾਇਤੀ ਚੋਣ, ਸਖ਼ਤ ਹਦਾਇਤਾਂ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News