ਵੋਟਿੰਗ ਦੇ ਦਿਨ ਨੌਜਵਾਨ ਵੋਟਰਾਂ ਨੂੰ ਇਨ੍ਹਾਂ ਫੂਡ ਪੁਆਇੰਟਸ 'ਤੇ ਖਾਣੇ ’ਚ ਮਿਲੇਗੀ 25 ਫ਼ੀਸਦੀ ਛੋਟ

Tuesday, Apr 16, 2024 - 06:10 PM (IST)

ਵੋਟਿੰਗ ਦੇ ਦਿਨ ਨੌਜਵਾਨ ਵੋਟਰਾਂ ਨੂੰ ਇਨ੍ਹਾਂ ਫੂਡ ਪੁਆਇੰਟਸ 'ਤੇ ਖਾਣੇ ’ਚ ਮਿਲੇਗੀ 25 ਫ਼ੀਸਦੀ ਛੋਟ

ਜਲੰਧਰ (ਚੋਪੜਾ)-ਲੋਕ ਸਭਾ ਚੋਣਾਂ ਦੌਰਾਨ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨ ਲਈ ਸ਼ਹਿਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕ ਅਤੇ ਪ੍ਰਬੰਧਕ ਸਵੈ-ਇੱਛਾ ਨਾਲ ਅੱਗੇ ਆਏ ਹਨ ਅਤੇ ਉਨ੍ਹਾਂ ਵੋਟਿੰਗ ਵਾਲੇ ਦਿਨ ਨੌਜਵਾਨ ਵੋਟਰਾਂ ਨੂੰ ਚੁਣੇ ਫੂਡ ਪੁਆਇੰਟਸ ਉੱਤੇ ਖਾਣੇ ’ਤੇ 25 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਖ਼ਾਸ ਕਰਕੇ ਨੌਜਵਾਨ ਵੋਟਰਾਂ ਵਿਚ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 18-19 ਸਾਲ ਦੀ ਉਮਰ ਦੇ 40 ਹਜ਼ਾਰ ਦੇ ਕਰੀਬ ਨੌਜਵਾਨ ਵੋਟਰ ਹਨ, ਜਿਨ੍ਹਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਵੋਟ ਪਾਉਣ ਤੋਂ ਬਾਅਦ ਨੌਜਵਾਨ ਵੋਟਰ ਆਪਣੀ ਉਂਗਲੀ ’ਤੇ ਸਿਆਹੀ ਦਾ ਨਿਸ਼ਾਨ ਵਿਖਾ ਕੇ ਇਨ੍ਹਾਂ ਚੁਣੇ ਗਏ ਫੂਡ ਪੁਆਇੰਟਾਂ ਉੱਤੇ ਖਾਣੇ ’ਤੇ 25 ਫ਼ੀਸਦੀ ਛੋਟ ਦਾ ਲਾਭ ਲੈ ਸਕਣਗੇ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਹੋਟਲ ਐਸੋਸੀਏਸ਼ਨ, ਹਲਵਾਈ ਐਸੋਸੀਏਸ਼ਨ, ਰੈਸਟੋਰੈਂਟ ਐਸੋਸੀਏਸ਼ਨ ਅਤੇ ਬੇਕਰੀ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

ਇਨ੍ਹਾਂ ਫੂਡ ਪੁਆਇੰਟਸ ’ਤੇ ਮਿਲੇਗੀ ਵਿਸ਼ੇਸ਼ ਛੋਟ
ਉਨ੍ਹਾਂ ਦੱਸਿਆ ਕਿ ਮੋਕਾ ਕੈਫੇ ਐਂਡ ਬਾਰ, ਮੈਜਿਸਟਿਕ ਗ੍ਰੈਂਡ ਹਾਲ, ਸਕਾਈਲਾਰਕ ਹੋਟਲ, ਪਟਵਾਰੀ ਵੈਸ਼ਨੋ ਢਾਬਾ, ਪ੍ਰੈਜ਼ੀਡੈਂਟ ਨਿਊ ਕੋਰਟ, ਮੈਕਡੋਨਲਡ ਪ੍ਰੈਜ਼ੀਡੈਂਟ ਹੋਟਲ, ਅੰਬੈਸਡਰ/ਪ੍ਰਾਈਮ, ਕੁਮਾਰ ਕੇਕ ਹਾਊਸ, ਏ. ਜੀ. ਆਈ. ਰੈਡੀਸਨ, ਡਬਲਯੂ. ਜੇ. ਗ੍ਰੈਂਡ, ਰਮਾਡਾ ਐਨਕੋਰ, ਰਮਾਡਾ ਜਲੰਧਰ ਸਿਟੀ ਸੈਂਟਰ, ਲਵਲੀ ਸਵੀਟਸ, ਹੋਟਲ ਡਾਊਨਟਾਊਨ ਹੋਟਲ, ਇੰਪੀਰੀਆ ਸਵੀਟਸ, ਹੋਟਲ ਇੰਦਰਪ੍ਰਸਥ, ਡੇਜ਼ ਹੋਟਲ, ਬਲੂਮ ਹੋਟਲ, ਆਈ. ਟੀ. ਸੀ. ਫਾਰਚਿਊਨ, ਨਿਊ ਕੇਕ ਹਾਊਸ ਮਾਡਲ ਟਾਊਨ, ਪ੍ਰਕਾਸ਼ ਬੇਕਰੀ ਮਾਡਲ ਟਾਊਨ, ਕੁੱਕੂ ਬੇਕਰੀ ਸਰਕੂਲਰ ਰੋਡ, ਬੈਸਟ ਵੈਸਟਰਨ ਪਲੱਸ ਹੋਟਲ, ਸਰੋਵਰ ਪ੍ਰੋਟਿਕੋ, ਹਵੇਲੀ, ਮਾਯਾ ਹੋਟਲ, ਲਿੱਲੀ ਰਿਜ਼ਾਰਟ, ਫੂਡ ਬਾਜ਼ਾਰ, ਮੈਰੀਟਾਨ, ਫੈਂਸੀ ਬੇਕਰਸ ਅਤੇ ਹੋਟਲ ਸੀਟਾਡਾਈਨਸ ਨੇ 25 ਫ਼ੀਸਦੀ ਛੋਟ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ ਲੰਡਾ ਗਿਰੋਹ ਦੇ 12 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News