ਗੁਰੂਹਰਸਹਾਏ, ਮਮਦੋਟ ਤੇ ਜਲਾਲਾਬਾਦ 'ਚ ਵੋਟਾਂ ਪੈਣ ਦਾ ਕੰਮ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ

Sunday, Jul 05, 2026 - 09:26 AM (IST)

ਗੁਰੂਹਰਸਹਾਏ, ਮਮਦੋਟ ਤੇ ਜਲਾਲਾਬਾਦ 'ਚ ਵੋਟਾਂ ਪੈਣ ਦਾ ਕੰਮ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਨਗਰ ਕੌਂਸਲ ਗੁਰੂਹਰਸਹਾਏ, ਮਮਦੋਟ, ਜਲਾਲਾਬਾਦ 'ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਵੋਟਿੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਤੇ 4 ਵਜੇ ਤੱਕ ਚੱਲੇਗੀ ਅਤੇ ਉਸ ਦੇ ਤੁਰੰਤ ਬਾਅਦ ਹੀ ਇਸ ਦੀ ਨਤੀਜੇ ਐਲਾਨ ਦਿੱਤੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਇਹ ਚੋਣਾਂ ਈ. ਵੀ. ਐੱਮ. ਮਸ਼ੀਨਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ ਅਤੇ ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚਾੜ੍ਹਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ਬਿੱਲਾਂ ਨੇ ਵਧਾਈ ਪਰੇਸ਼ਾਨੀ, ਪਾਵਰਕਾਮ ਦਫ਼ਤਰ 'ਚ... 
ਗੁਰੂਹਰਸਹਾਏ ਦੇ 15 ਵਾਰਡਾਂ ’ਚ ਪੈ ਰਹੀਆਂ ਵੋਟਾਂ
ਸ਼ਹਿਰ ’ਚ ਐਤਵਾਰ ਨੂੰ ਨਗਰ ਕੌਂਸਲ ਦੇ 15 ਵਾਰਡਾਂ ’ਚ ਵੋਟਾਂ ਪੈ ਰਹੀਆਂ ਹਨ, ਜਿਸ ਲਈ ਵੱਖ-ਵੱਖ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ’ਚ ਬੂਥ ਬਣਾਏ ਗਏ ਹਨ।  ਚੋਣ ਅਧਿਕਾਰੀ ਵੱਲੋਂ ਨਿਰਧਾਰਤ ਕੀਤੇ ਗਏ ਬੂਥ ਐੱਮ. ਸੀ. ਦਫ਼ਤਰ ਨਗਰ ਕੌਂਸਲ, ਸਰਕਾਰੀ ਲੜਕੀਆਂ ਸੀ. ਸੈ. ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਬੇਰ ਸਾਹਿਬ, ਸਰਕਾਰੀ ਮਿਡਲ ਸਕੂਲ ਬੇਰ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ ਰਿਸ਼ੀ ਵਾਲਮੀਕਿ ਸ਼ਹੀਰ ਵਾਲਾ ਰੋਡ ਗੁਰੂਹਰਸਹਾਏ, ਗੁਰੂ ਤੇਗ ਬਹਾਦਰ ਪਬਲਿਕ ਸੀ. ਸੈ. ਸਕੂਲ ਮਾਡਲ ਟਾਊਨ, ਦਫਤਰ ਮਾਰਕੀਟ ਕਮੇਟੀ ਨਵੀਂ ਅਨਾਜ ਮੰਡੀ, ਸਰਕਾਰੀ ਪ੍ਰਾਇਮਰੀ ਸਕੂਲ ਰੇਲਵੇ ਬਸਤੀ ਟਿੱਬੇ ਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਸ਼ਹਿਰੀ ਨਜ਼ਦੀਕ ਭੱਠਾ ਬਸਤੀ, ਬੀ. ਡੀ. ਪੀ. ਓ. ਦਫਤਰ ਫਿਰੋਜ਼ਪੁਰ ਰੋਡ, ਸਰਕਾਰੀ ਪ੍ਰਾਇਮਰੀ ਸਕੂਲ ਗੁਰੂਹਰਸਹਾਏ ’ਚ ਵੋਟਰਾਂ ਲਈ ਵੋਟਿੰਗ ਬੂਥ ਬਣਾਏ ਗਏ ਹਨ, ਜਿੱਥੇ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ : ਡਿਊਟੀਆਂ ਨੂੰ ਲੈ ਕੇ ਅਧਿਆਪਕਾਂ 'ਤੇ ਲਟਕੀ ਤਲਵਾਰ, ਵਿਭਾਗ ਦੀ ਨੇ ਦਿੱਤੀ ਸਖ਼ਤ ਚਿਤਾਵਨੀ
34 ਸਾਲਾਂ ਬਾਅਦ ਲੋਕਾਂ ਨੇ ਕੀਤਾ ਮਤਦਾਨ

ਗੁਰੂਹਰਸਹਾਏ(ਮਨਜੀਤ) : ਗੁਰੂਹਰਸਹਾਏ ਅੰਦਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਲਕਾ ਗੁਰੂਹਰਸਹਾਏ ਦੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲਗਭਗ 34 ਸਾਲਾਂ ਬਾਅਦ ਨਗਰ ਕੌਂਸਲ ਲਈ ਵੋਟਾਂ ਪੈਣ ਕਾਰਨ ਸਵੇਰੇ ਤੋਂ ਹੀ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਹਨ। ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਨੇ ਵੀ ਵੱਡੀ ਗਿਣਤੀ 'ਚ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਕੀਤੀ। ਇਸ ਦੌਰਾਨ ਵੋਟਰਾਂ 'ਚ ਲੋਕਤੰਤਰ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਸਪੱਸ਼ਟ ਨਜ਼ਰ ਆਈ। ਇਸ ਦੀ ਮਿਸਾਲ 65 ਸਾਲਾ ਚਰਨ ਦਾਸ ਨੇ ਪੇਸ਼ ਕੀਤੀ, ਜਿਨ੍ਹਾਂ ਨੇ ਹਾਲ ਹੀ 'ਚ ਐਕਸੀਡੈਂਟ ਹੋਣ ਦੇ ਬਾਵਜੂਦ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੀ ਵੋਟ ਪਾਈ। ਉਨ੍ਹਾਂ ਦੇ ਇਸ ਜਜ਼ਬੇ ਦੀ ਇਲਾਕੇ 'ਚ ਕਾਫ਼ੀ ਸਰਾਹਨਾ ਹੋ ਰਹੀ ਹੈ। ਵੋਟਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਸ਼ਹਿਰ ਦੇ ਵਿਕਾਸ, ਬਿਹਤਰ ਸਹੂਲਤਾਂ ਅਤੇ ਜਵਾਬਦੇਹ ਸਥਾਨਕ ਪ੍ਰਸ਼ਾਸਨ ਲਈ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਚੋਣਾਂ ਨੂੰ ਲੈ ਕੇ ਪੂਰੇ ਹਲਕੇ 'ਚ ਸ਼ਾਂਤੀਪੂਰਨ ਮਾਹੌਲ ਅਤੇ ਲੋਕਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 
 


author

Babita

Content Editor

Related News