ਪੰਜਾਬ ਵਾਸੀ 'ਆਪ' ਸਰਕਾਰ ਦੇ ਕੀਤੇ ਕੰਮਾਂ 'ਤੇ ਮੋਹਰ ਲਗਾ ਕੇ ਪਾਰਟੀ ਦੇ ਹੱਕ 'ਚ ਦੇਣਗੇ ਫ਼ਤਵਾ: ਲਾਲਜੀਤ ਭੁੱਲਰ
Thursday, Mar 14, 2024 - 08:00 PM (IST)
ਹਰੀਕੇ ਪੱਤਣ, (ਲਵਲੀ)- ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਹਿਲ ਕਦਮੀ ਕਰਦਿਆ ਹੋਇਆ 8 ਲੋਕ ਸਭਾ ਹਲਕਿਆ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾਂ ਹੈ ਜਿਨ੍ਹਾਂ ਵਿੱਚ 5 ਕੈਬਨਿਟ ਮੰਤਰੀ ਸ਼ਾਮਿਲ ਹਨ ਜਿਸ ਤਹਿਤ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ 'ਆਪ' ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਵਜੋਂ ਮੈਦਾਨ ਵੱਚ ਉਤਾਰਿਆ ਗਿਆ ਹੈ।
ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ 'ਤੇ ਉਨ੍ਹਾਂ ਸਾਥੀਆਂ ਸਮੇਤ ਪੱਟੀ ਪੁੱਜ ਕੇ ਧਾਰਮਿਕ ਸਥਾਨਾਂ 'ਤੇ ਨਸਮਸਤੱਕ ਹੋ ਕੇ ਸ਼ੁਕਰਾਨਾ ਕਰਦਿਆ ਓਟ ਆਸਰਾ ਲਿਆ । ਇਸ ਮੌਕੇ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਪਹਿਲਾਂ ਵੀ ਵਿਧਾਨ ਸਭਾ ਹਲਕੇ ਦੇ ਸਮੁੱਚੇ ਵੋਟਰਾਂ ਨੇ ਬੜਾ ਮਾਣ ਦਿੱਤਾਂ ਅਤੇ ਹੁਣ ਲੋਕ ਸਭਾ ਹਲਕੇ ਦੇ ਵੋਟਰ ਫਿਰ ਤੋਂ ਮਾਣ ਬਖਸ਼ਣਗੇ ਅਤੇ ਆਪ ਸਰਕਾਰ ਦੇ ਕੀਤੇ ਕੰਮਾਂ 'ਤੇ ਮੋਹਰ ਲਗਾ ਕੇ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣਗੇ।
ਭੁੱਲਰ ਨੇ ਕਿਹਾ ਕਿ ਕੇਂਦਰ ਵਿੱਚ 'ਆਪ' ਸਰਕਾਰ ਆਉਣ 'ਤੇ ਮੋਦੀ ਵੱਲੋਂ ਰੋਕੇ ਗਏ ਫੰਡ ਅਤੇ ਸਹੂਲਤਾ ਦੇਸ਼ ਵਾਸੀਆ ਨੂੰ ਦਿੱਤੀਆ ਜਾਣਗੀਆ ਅਤੇ ਮੋਦੀ ਵੱਲੋਂ ਟੈਕਸ ਦੇ ਰੂਪ ਵਿੱਚ ਗਏ ਫੰਡਾਂ ਨੂੰ ਰੋਕ ਕੇ ਵਿਸ਼ਵਾਸ ਘਾਤ ਕੀਤਾ ਹੈ, ਉਹ ਫੰਡ ਵਾਪਿਸ ਲੈ ਕੇ ਆਂਦੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਕੇਂਦਰ ਸਰਕਾਰਾਂ ਅਤੇ ਵੱਖ-ਵੱਖ ਪਾਰਟੀਆ ਦੇ ਜਿੱਤ ਕੇ ਗਏ ਮੈਂਬਰ ਪਾਰਲੀਮੈਂਟਾਂ ਨੇ ਕਦੀ ਵੀ ਲੋਕ ਸਭਾ ਵਿੱਚ ਲੋਕ ਹਿੱਤ ਲਈ ਮੁੱਦਾ ਨਹੀ ਉਠਾਇਆ ਪਰ ਹੁਣ ਕੇਂਦਰ ਵਿੱਚ 'ਆਪ' ਦੀ ਸਰਕਾਰ ਬਣਨ ਤੇ ਖ਼ੁਦ ਲੋਕ ਮਸਲੇ ਹੱਲ ਕੀਤੇ ਜਾਣਗੇ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਨੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਅਤੇ ਹੁਣ ਫਿਰ ਦੁਬਾਰਾ ਵਿਸ਼ਵਾਸ ਕਰਕੇ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਾਰਿਆ ਹੈ, ਮੈਂ ਉਸ ਤੇ ਖਰਾਂ ਉਤਰਾਂਗਾ।
ਇਸ ਮੌਕੇ ਬਲਜੀਤ ਸਿੰਘ ਖਹਿਰਾ ਚੇਅਰਮੈਨ, ਦਿਲਬਾਗ ਸਿੰਘ ਪੀ.ਏ., ਸਿੰਕਦਰ ਸਿੰਘ ਚੀਮਾ ਟੱਰਕ ਯੂਨੀਅਨ ਪ੍ਰਧਾਨ ਪੱਟੀ, ਅਵਤਾਰ ਸਿੰਘ ਬਲਾਕ ਪ੍ਰਧਾਨ, ਗੁਰਬਿੰਦਰ ਸਿੰਘ ਕਾਲੇਕੇ, ਬਿਕਰਮਜੀਤ ਸਿੰਘ ਬਲਾਕ ਪ੍ਰਧਾਨ, ਤਰਸੇਮ ਸਿੰਘ ਭੁੱਲਰ ਬਲਾਕ ਪ੍ਰਧਾਨ, ਨਿਸ਼ਾਨ ਸਿੰਘ ਪਨਗੋਟਾ, ਬਿਕਰਮਜੀਤ ਸਿੰਘ ਭੰਗਾਲੀਆਂ, ਗੁਰਲਾਲ ਸਿੰਘ ਧਾਰੀਵਾਲ, ਆਦਿ ਹਾਜ਼ਰ ਸਨ।