ਵੋਟਰਾਂ ਨੂੰ ਅਣਦੇਖਿਆ ਕਰਨ ਮਗਰੋਂ ਹੁਣ ਆਪਣੀ ਜ਼ਮੀਨੀ ਸ਼ਾਖ ਬਚਾਉਣ ’ਚ ਰੁੱਝੇ ਨਵਜੋਤ ਸਿੱਧੂ

Sunday, Dec 12, 2021 - 10:33 AM (IST)

ਵੋਟਰਾਂ ਨੂੰ ਅਣਦੇਖਿਆ ਕਰਨ ਮਗਰੋਂ ਹੁਣ ਆਪਣੀ ਜ਼ਮੀਨੀ ਸ਼ਾਖ ਬਚਾਉਣ ’ਚ ਰੁੱਝੇ ਨਵਜੋਤ ਸਿੱਧੂ

ਅਮ੍ਰਿਤਸਰ (ਦੀਪਕ ਸ਼ਰਮਾ) - ਜਿਵੇਂ-ਜਿਵੇਂ ਚੁਨਾਵੀ ਲਹਿਰ ਆਪਣੇ ਕਦਮ ਹੁਣ ਤੇਜੀ ਨਾਲ ਫੈਲਾ ਰਹੀ ਹੈ, ਉੱਥੇ ਸਿਆਸੀ ਲੀਡਰ ਹੁਣ ਆਪਣੀ ਗੁਆਚੀ ਹੋਈ ਸਾਖ਼ ਨੂੰ ਜਿੱਤ ਹਾਸਿਲ ਕਰ ਕੇ ਬਚਾਉਣ ਵਿੱਚ ਜਿੱਤ ਲਈ ਤੇਜੀ ਨਾਲ ਜੁੱਟੇ ਹੋਏ ਹਨ। ਇਹੀ ਹਾਲਾਤ ਸ਼ਹਿਰੀ ਈਸਟ ਵਿਧਾਨ ਸਭਾ ਦਾ ਹੈ, ਜਿੱਥੇ ਸਿੱਧੂ ਦੰਪਤੀ ਚੁਣਾਵੀਂ ਜਿੱਤ ਹਾਸਿਲ ਕਰ ਕੇ ਆਪਣੀ ਸਿਆਸੀ ਹੋਂਦ ਨੂੰ ਮਜਬੂਤ ਕਰ ਕੇ ਕਾਂਗਰਸ ਹਾਈ ਕਮਾਂਡ ਤੱਕ ਪਹੁੰਚਣ ਅਤੇ ਆਪਣਾ ਵਿਸ਼ਵਾਸ ਕਰਨ ਵਿੱਚ ਸਫਲ ਹੋਏ ਹਨ। ਨਵਜੋਤ ਸਿੰਘ ਸਿਧੂ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਹਾਸਿਲ ਨਾ ਕਰ ਪਾਉਣਾ ਅਤੇ ਲਗਾਤਾਰ ਇਸ ਸੀਟ ਨੂੰ ਹਾਸਿਲ ਕਰਨ ਲਈ ਆਪਣੇ ਇਲਾਕੇ ਦੇ ਜ਼ਮੀਨੀ ਪੱਧਰ ਦੇ ਵੋਟਰਾਂ ਤੋਂ ਦੂਰ ਰਹਿਣਾ, ਨਵਜੋਤ ਸਿੰਘ ਸਿੱਧੂ ਲਈ ਇਸ ਵਾਰ ਚੋਣ ਵਿੱਚ ਵੱਡੀਆਂ ਚੁਣੌਤੀਆਂ ਹੋਣ ਦਾ ਮਾਹੌਲ ਨਜ਼ਰ ਆ ਰਿਹਾ ਹੈ ।  

ਨਵਜੋਤ ਸਿੱਧੂ ਨਾਲ ਸ਼ੁਰੂ ਤੋਂ ਛਤੀ ਦਾ ਆਂਕੜਾ ਰਹੇ ਭਾਜਪਾ ਤੋਂ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੋਏ ਕਰਮਕਾਠੀ ਲੀਡਰ ਅਨਿਲ ਜੋਸ਼ੀ ਨੇ ਨਵਜੋਤ ’ਤੇ ਕਟਾਸ ਕਰਦੇ ਹੋਏ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਜਦੋਂ ਉਹ ਭਾਜਪਾ ’ਚ ਸਨ ਤਾਂ ਆਪਣੇ ਲੱਛੇਦਾਰ ਭਾਸ਼ਣਾਂ, ਮੁਹਾਵਰਿਆਂ ਨੂੰ ਬੋਲ ਕੇ ਵੱਡੇ ਅਹੁਦੇ ਨੂੰ ਹਾਸਿਲ ਕਰਨ ਦੀ ਹੋਂੜ ਵਿੱਚ ਰੁੱਝੇ ਰਹੇ। ਉਨ੍ਹਾਂ ਨੇ ਆਪਣੇ ਸਿਆਸੀ ਗੁਰੂ ਸਵਰਗਵਾਸੀ ਅਰੁਣ ਜੇਤਲੀ ਨੂੰ ਵੀ ਧੋਖਾ ਦਿੱਤਾ, ਜਿਨ੍ਹਾਂ ਨੇ ਸਿੱਧੂ ਦਾ ਮੁਕੱਦਮਾ ਖੁਦ ਲੜ ਕੇ ਸਿੱਧੂ ਨੂੰ ਕਤਲ ਕੇਸ ਵਿੱਚੋਂ ਬਰੀ ਕਰਵਾਇਆ। ਆਪਣੇ ਹੰਕਾਰ ਅਤੇ ਸਿਆਸੀ ਤਜੂਰਬੇ ਦੀ ਖੋਖਲੀ ਧੌਂਸ ਜਮਾ ਕੇ ਉਹ ਆਪਣੀਆਂ ਜਨਸਭਾਵਾਂ ਵਿੱਚ ਭੀੜ ਤਾਂ ਇਕੱਠੀ ਕਰ ਸਕਦੇ ਹਨ। ਭਾਜਪਾ ਅਤੇ ਅਕਾਲੀ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਜਦੋਂ ਸਿੱਧੂ ਨੇ ਕਾਂਗਰਸ ਪਾਰਟੀ ਦਾ ਦਾਮਨ ਫੜਿਆ, ਤਾਂ ਉੱਥੇ ਵੀ ਵੱਡਾ ਅਹੁਦਾ ਹਾਸਿਲ ਕਰਨ ਦੇ ਲਾਲਚ ਕਰਨ ਦਾ ਦੰਗਲ ਕਾਂਗਰਸ ਪਾਰਟੀ ਹੁਣ ਤੱਕ ਲਗਾਤਾਰ ਜਾਰੀ ਹੈ। 

ਵੱਡੇ ਅਹੁਦੇ ਦੇ ਲਾਲਚ ਦੀ ਹੋਂਦ ਵਿੱਚ ਸਿੱਧੂ ਨੇ ਆਪਣੇ ਇਲਾਕੇ ਦੇ ਗਰੀਬ, ਜ਼ਮੀਨੀ ਪੱਧਰ ’ਤੇ ਕੋਰੋਨਾ ਅਤੇ ਡੇਂਗੂ ਦੇ ਰੋਗ ਨਾਲ ਮਾਰੇ ਗਏ ਲੋਕਾਂ ਅਤੇ ਯਤੀਮ ਹੋਏ ਪਰਿਵਾਰਾਂ ਦੇ ਸਾਹਮਣੇ ਨਾ ਕੋਈ ਸਹਾਇਤਾ ਪੇਸ਼ ਕੀਤੀ ਤੇ ਨਾ ਹੀ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਹੌਂਸਲਾ ਦਿੱਤਾ। ਹੁਣ ਸਿੱਧੂ ਗੁਆਚੀ ਹੋਈ ਸਿਆਸੀ ਸਾਖ ਨੂੰ ਬਚਾਉਣ ਲਈ ਆਪਣੇ ਇਲਾਕਿਆਂ ਦੀ ਹਰੇਕ ਵਾਰਡ ਵਿੱਚ ਜਾ ਕੇ ਵਿਕਾਸ ਕਰਵਾਉਣ ਅਤੇ ਚੁਣਾਵੀਂ ਲਕਸ਼ ਨੂੰ ਹਾਸਿਲ ਕਰਨ ਲਈ ਆਪਣੇ ਧੜਿਆਂ ਦੇ ਲੀਡਰਾਂ ਦਾ ਸਹਾਰਾ ਲੈਣ ਵਿੱਚ ਲਗਾਤਾਰ ਰੁੱਝੇ ਹਨ। ਗ਼ੁੱਸੇ ਵਾਲੇ ਸੁਭਾਅ ਅਤੇ ਇੱਕ ਤਰਫਾ ਫ਼ੈਸਲੇ ਕਾਰਨ ਸਿੱਧੂ ਆਪਣੇ ਇਲਾਕੇ ਦੇ ਵੋਟਰਾਂ ਦੀਆਂ ਮੁਸ਼ਕਲਾਂ ਦਾ ਸਮਾਧਾਨ ਅਕਾਲੀ ਦਲ, ਕੈਪਟੇਨ ਅਮਰਿੰਦਰ ਸਿੰਘ, ਭਾਜਪਾ ਲੀਡਰਾਂ ਦੀ ਲੜਾਈ ਕਾਰਨ ਕੁਝ ਹਾਸਿਲ ਨਹੀਂ ਕਰ ਸਕੇ।  

ਅਕਾਲੀ ਦਲ ਦੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਨੇ ਦੱਸਿਆ ਕਿ ਹੁਣ ਲੋਕ ਸਿੱਧੂ ਦੇ ਕ੍ਰਿਕੇਟ ਸਟਾਇਲ, ਸਟੇਜ ਤੋਂ ਹਿੱਟ ਕਰਨਾ, ਮੁਹਾਵਰੇ, ਦੋਹੇ ਬੋਲ ਕੇ ਲੱਛੇਦਾਰ ਭਾਸ਼ਨਬਾਜੀ ਦੇ ਸ਼ੋ ਦੇ ਜਾਲ ਵਿੱਚ ਫੱਸਣ ਵਾਲੇ ਨਹੀਂ। ਇਲਾਕੇ ਦੇ ਵੋਟਰਾਂ ਨਾਲ ਇਲਾਕੇ ਦੇ ਵਿਧਾਇਕ ਦਾ ਸਿੱਧਾ ਸੰਪਰਕ ਹੋਣ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਇਲਾਕੇ ਵਿੱਚ ਅਮਲੀ ਤੌਰ ’ਤੇ ਪਿਛਲੇ ਦਸ ਸਾਲਾਂ ਤੋਂ ਕੀਤੇ ਗਏ ਸਿੱਧੂ ਦੇ ਦਾਅਵੇ ਦਾ ਹਿਸਾਬ ਮੰਗ ਰਹੇ ਹਨ। ਹੁਣ ਵਿਕਾਸ ਕਾਰਜ ਲਾਗੂ ਕਰਨਾ ਪੰਜਾਬ ਸਰਕਾਰ ਤੋਂ ਪੈਸਾ ਲਿਆ ਕੇ ਵਿਕਾਸ ਕਰਵਾਉਣਾ ਚੋਣਾਂ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਧੂਲ ਪਾਉਣ ਦੇ ਸਾਮਾਨ ਹੈ। ਅਕਾਲੀ ਦਲ ਲੀਡਰ ਨੇ ਦੱਸਿਆ ਕਿ ਸਿੱਧੂ ਨੂੰ ਹਰਾਉਣ ਲਈ ਆਪਣੇ ਆਪ ਕਈ ਵਿਰੋਧੀ ਕਾਂਗਰਸੀ ਪੁਰਾਣੇ ਲੀਡਰ, ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ, ‘ਆਪ’, ਤੇ ਭਾਜਪਾ ਤੋਂ ਇਲਾਵਾ ਅਨੁਸੂਚਿਤ ਜਾਤਿਆਂ ਦੇ ਗਰੀਬ ਤੇ ਯਤੀਮ ਲੋਕ ਪੂਰੀ ਤਰ੍ਹਾਂ ਨਾਲ ਤਿਆਰ ਹਨ। ਲੋਕ ਸਿੱਧੂ ਜੋੜੀ ਤੋਂ ਪਿਛਲੇ 10 ਸਾਲਾਂ ਦਾ ਹਿਸਾਬ ਮੰਗਦੇ ਹਨ। ਉਨ੍ਹਾਂ ਨੇ ਕਿਹਾ ਇਲਾਕੇ ਦੇ ਵਿਕਾਸ ਦੀ ਮਿਸਾਲ ਜੋ ਅਨਿਲ ਜੋਸ਼ੀ ਨੇ ਮੰਤਰੀ ਅਹੁਦੇ ਦੌਰਾਨ ਮਜਬੂਤ ਤਰੀਕੇ ਨਾਲ ਅਮਲੀ ਤੌਰ ’ਤੇ ਪੇਸ਼ ਕੀਤੀ ਹੈ, ਸਿੱਧੂ ਜੋੜੇ ਨੂੰ ਇਸਦੇ ਵਿਕਾਸ ਨੂੰ ਵੇਖ ਕੇ ਸਬਕ ਸਿਖਣਾ ਚਾਹੀਦਾ ਹੈ।  

ਈਸਟ ਵਿਧਾਨਸਭਾ ਦੇ ਭਾਜਪਾ ਲੀਡਰ ਵਕੀਲ ਗਗਨ ਬਾਲੀ ਨੇ ਦੱਸਿਆ ਕਿ ਚੋਣਾਂ ਵਿੱਚ ਸਿੱਧੂ ਦਾ ਵਿਰੋਧ ਪੀੜਤ ਅਤੇ ਸਤਾਏ ਹੋਏ ਵੋਟਰ ਸਿੱਧੂ ਦਾ ਸਵਾਗਤ ਉਨ੍ਹਾਂ ਦੇ ਆਉਣ ’ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਜ਼ਾਹਿਰ ਕਰਨਗੇ। ਏਡਵੋਕੇਟ ਬਾਲੀ ਨੇ ਦੱਸਿਆ ਕਿ ਇਲਾਕਾ ਵਾਸੀ ਸਿਰਫ਼ ਸਿੱਧੂ ਸੰਪਰਕ ਦੇ ਕੌਂਸਲਰਾਂ ਦੀ ਕੋਸ਼ਿਸ਼ ਨੂੰ ਅੰਜਾਮ ਨਹੀਂ ਦੇਣਗੇ। ਸਿੱਧੂ ਜੋੜਾਂ ਦਸ ਸਾਲ ਦੌਰਾਨ ਲੜਾਈ ਝਗੜਿਆਂ ਵਿੱਚ ਵਿਅਸਤ ਹੋਣ ਕਾਰਨ ਆਪਣੇ ਇਲਾਕੇ ਦੇ ਵੋਟਰਾਂ ਨੂੰ ਭੁੱਲ ਚੁੱਕੇ ਹਨ। ਹੁਣ ਜ਼ਮੀਨੀ ਪੱਧਰ ’ਤੇ ਆਪਣੀ ਸ਼ਾਖ ਨੂੰ ਬਚਾਉਣ ਲਈ ਗਰਾਂਟਾਂ ਅਤੇ ਨਿਤੀ ਪ੍ਰਭਾਵ ਦਾ ਇਸਤੇਮਾਲ ਕਰਨਾ ਸਿੱਧੂ ਨੂੰ ਜਿੱਤ ਦੇ ਰਸਤੇ ’ਤੇ ਨਹੀਂ ਲੈ ਜਾਵੇਗਾ। 


author

rajwinder kaur

Content Editor

Related News