ਪੰਜਾਬ ਦੀ ਵੋਟਰ ਸੂਚੀ ''ਚ 4,68,059 ਨਵੇਂ ਨਾਂ ਦਰਜ ਹੋਏ

04/30/2019 1:27:01 PM

ਚੰਡੀਗੜ੍ਹ (ਭੁੱਲਰ) :  ਪੰਜਾਬ ਰਾਜ 'ਚ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ 2019 ਤੱਕ 4,68,059 ਨਵੇਂ ਨਾਂ ਵੋਟਰ ਸੂਚੀ 'ਚ ਦਰਜ ਹੋਏ ਹਨ। ਇਹ ਜਾਣਕਾਰੀ ਮੁੱਖ ਚੋਣ ਅਫਸਰ ਡਾ. ਐੱਸ. ਕਰੁਣਾ ਰਾਜੂ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ 2019 ਤੱਕ 1128 ਐੱਨ. ਆਰ. ਆਈ. ਵੋਟਰਾਂ ਨੇ ਆਪਣੇ ਨਾਂ ਵੋਟਰ ਸੂਚੀ 'ਚ ਦਰਜ ਕਰਵਾਏ ਹਨ। ਜਿਨ੍ਹਾਂ 'ਚੋਂ 895 ਪੁਰਸ਼ ਅਤੇ 233 ਮਹਿਲਾਵਾਂ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਰਾਜ 'ਚ 2,20,886 ਪੁਰਸ਼ ਅਤੇ 2,45,898 ਮਹਿਲਾਵਾਂ ਅਤੇ 147 ਥਰਡ ਜੈਂਡਰ ਦੇ ਨਵੇਂ ਵੋਟਰਾਂ ਨੇ ਆਪਣਾ ਨਾਂ ਵੋਟਰ ਸੂਚੀ 'ਚ ਦਰਜ ਕਰਵਾਇਆ ਹੈ। ਹੁਣ ਪੰਜਾਬ ਰਾਜ 'ਚ ਕੁਲ 2,07,81,211 ਵੋਟਰ ਹੋ ਗਏ ਹਨ ਜਿਨ੍ਹਾਂ 'ਚੋਂ 1,09,50,735 ਪੁਰਸ਼, 98,29,916 ਮਹਿਲਾਵਾਂ ਅਤੇ 560 ਥਰਡ ਜੈਂਡਰ ਵੋਟਰ ਹਨ। ਇਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਰਾਜ 'ਚ ਕੁਲ 2,03,74,375 ਵੋਟਰ ਸਨ। 

ਦੱਸ ਦਈਏ ਕਿ ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਪੰਜਾਬ ਰਾਜ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 188 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। 30 ਅਪ੍ਰੈਲ ਨੂੰ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 2 ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਹਨ।


Anuradha

Content Editor

Related News