ਬਾਈ ਜੀ! ਸਾਡੀ ਜਿੱਤ ਤਾਂ ਵੱਟ ''ਤੇ ਪਈ ਐ...ਲਾਲਾ ਸ਼ਰਤ

Tuesday, May 21, 2019 - 12:12 PM (IST)

ਬਾਈ ਜੀ! ਸਾਡੀ ਜਿੱਤ ਤਾਂ ਵੱਟ ''ਤੇ ਪਈ ਐ...ਲਾਲਾ ਸ਼ਰਤ

ਲੁਧਿਆਣਾ : ਪੰਜਾਬ 'ਚ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈਣ ਤੋਂ ਬਾਅਦ ਹੁਣ ਖਾਸ ਕਰਕੇ ਲੋਕ ਸਭਾ ਹਲਕਿਆਂ 'ਚ ਵੱਖ-ਵੱਖ ਪਾਰਟੀਆਂ ਦੇ ਵਰਕਰ ਤੇ ਸਮਰਥਕ ਇਸ ਗੱਲ ਦਾ ਹਿੱਕ ਥਾਪੜ ਕੇ ਦਾਅਵਾ ਕਰਦੇ ਦੇਖੇ ਜਾ ਰਹੇ ਹਨ ਕਿ ਉਨ੍ਹਾਂ ਦੇ ਉਮੀਦਵਾਰ ਤੇ ਪਾਰਟੀ ਦੀ ਜਿੱਤ ਵੱਟ 'ਤੇ ਪਈ ਹੈ। ਗੱਲ ਕੀ, ਇਕ-ਦੂਜੇ ਨੂੰ ਆਖ ਰਹੇ ਹਨ 'ਲਾਲਾ ਸ਼ਰਤ'। ਲੁਧਿਆਣਾ ਲੋਕ ਸਭਾ ਹਲਕੇ 'ਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਹਨ। ਮਹਾਂਨਗਰ 'ਚ ਕਾਂਗਰਸੀ ਉਮੀਦਵਾਰ ਬਿੱਟੂ ਦੇ ਹਮਾਇਤੀ, ਅਕਾਲੀਆਂ ਵਲੋਂ ਗਰੇਵਾਲ ਦੇ ਸਮਰਥਕ, ਬੈਂਸ ਦੇ ਸਪੋਰਟਰ ਤਾਂ ਆਪਣੀ ਜਿੱਤ ਨੂੰ ਮੁੱਠੀ 'ਚ ਆਖ ਰਹੇ ਹਨ।

ਭਾਵੇਂ ਵੋਟਾਂ ਦੀ ਗਿਣਤੀ 'ਚ ਸਿਰਫ ਇਕ ਦਿਨ ਬਚਿਆ ਹੈ ਪਰ ਵੱਖ-ਵੱਖ ਪਾਰਟੀਆਂ ਦੇ ਹਮਾਇਤੀਆਂ ਦੀ ਬਿਆਨਬਾਜ਼ੀ ਦਾ ਦਿਮਾਗ 'ਤੇ ਐਸਾ ਭੂਤ ਸਵਾਰ ਹੋ ਚੁੱਕਾ ਹੈ ਕਿ ਜੇਕਰ ਕੋਈ ਉਨ੍ਹਾਂ ਅੱਗੇ ਇਹ ਆਖਦਾ ਹੈ ਕਿ ਇਸ ਵਾਰ ਫਲਾਣਾ ਜਿੱਤੇਗਾ, ਤੁਹਾਡੀ ਵੋਟ ਘਟੇਗੀ ਤਾਂ ਉਹ ਲਾਲ-ਪੀਲੇ ਹੋਣ ਤੱਕ ਹੋ ਜਾਂਦੇ ਹਨ। ਹੁਣ ਤਾਂ ਛੇਤੀ ਤੋਂ ਛੇਤੀ 23 ਮਈ ਆਵੇ ਤੇ ਇਨ੍ਹਾਂ ਨੂੰ ਸੱਚਾਈ ਦੇ ਦਰਸ਼ਨ ਕਰਵਾਵੇ ਕਿ ਸੱਚੀਮੁੱਚੀ ਕੌਣ ਜਿੱਤਦਾ ਹੈ। ਚੰਗਾ ਹੋਇਆ ਕਿ ਇਕ ਦਿਨ ਹੀ ਬਚਿਆ ਹੈ ਜੇਕਰ 10-15 ਦਿਨ ਹੁੰਦੇ ਤਾਂ ਫਿਰ ਇਨ੍ਹਾਂ ਦਾ ਪਾਰਾ ਇਕ-ਦੂਜੇ ਖਿਲਾਫ ਚੜ੍ਹਨਾ ਸੀ।


author

Babita

Content Editor

Related News