ਪੰਜਾਬ ਨਤੀਜੇ Live : ਲੁਧਿਆਣਾ ਦੀਆਂ 14 ਸੀਟਾਂ 'ਚੋਂ 12 'ਤੇ ਆਮ ਆਦਮੀ ਪਾਰਟੀ ਅੱਗੇ, ਜਾਣੋ ਹੁਣ ਤੱਕ ਦਾ ਵੇਰਵਾ
Thursday, Mar 10, 2022 - 11:50 AM (IST)

ਲੁਧਿਆਣਾ (ਹਿਤੇਸ਼, ਸੰਜੇ, ਮਨਦੀਪ, ਗਰਗ) : ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ 'ਚ 12 ਸੀਟਾਂ 'ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦੋਂ ਕਿ ਕਾਂਗਰਸ ਨੂੰ ਇਕ ਸੀਟ ਮਿਲੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੂੰ ਇਕ ਅਤੇ ਭਾਜਪਾ ਨੂੰ ਕੋਈ ਵੀ ਸੀਟ ਅਜੇ ਤੱਕ ਹਾਸਲ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਮਾਂ ਦਾ ਅਸ਼ੀਰਵਾਦ ਲੈਣ ਮਗਰੋਂ 'ਭਗਵੰਤ ਮਾਨ' ਸੰਗਰੂਰ ਘਰ ਤੋਂ ਰਵਾਨਾ, ਘਰ ਬਾਹਰ ਬਣਿਆ ਵਿਆਹ ਵਰਗਾ ਮਾਹੌਲ
ਲੁਧਿਆਣਾ 'ਚ ਹੁਣ ਤੱਕ ਤਿੰਨ ਸੀਟਾਂ ਦੇ ਸਰਕਾਰੀ ਰੁਝਾਨ ਸਾਹਮਣੇ ਆਏ ਹਨ। ਹਲਕਾ ਵੈਸਟ ਤੋਂ ਪਹਿਲੇ ਰਾਊਂਡ 'ਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਅੱਗੇ ਚੱਲ ਰਹੇ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪਿੱਛੇ ਹਨ। ਹਲਕਾ ਦਾਖਾ 'ਚ ਪਹਿਲੇ ਰਾਊਂਡ 'ਚ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੀਜੇ ਨੰਬਰ 'ਤੇ ਹਨ। ਇਸ ਤੋਂ ਇਲਾਵਾ ਰਾਏਕੋਟ 'ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।
ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਦੀ ਪ੍ਰੈੱਸ ਕਾਨਫਰੰਸ, ਜਾਣੋ ਕੀ ਬੋਲੇ
ਜਾਣੋ ਹਰ ਪਲ ਦੀ ਅਪਡੇਟ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ 39665 ਵੋਟਾਂ ਨਾਲ ਅੱਗੇ
ਕਾਂਗਰਸ ਦੇ ਕਾਮਿਲ ਅਮਰ ਸਿੰਘ 19950 ਵੋਟਾਂ ਨਾਲ ਦੂਜੇ ਨੰਬਰ 'ਤੇ
ਬਸਪਾ ਦੇ ਬਲਵਿੰਦਰ ਸਿੰਘ ਸੰਧੂ ਨੂੰ ਮਿਲੀਆਂ 4525 ਵੋਟਾਂ
ਹਲਕਾ ਰਾਏਕੋਟ 'ਚ ਚੌਥੇ ਰਾਊਂਡ ਦੌਰਾਨ 'ਆਪ' ਉਮੀਦਵਾਰ ਹਾਕਮ ਸਿੰਘ ਠੇਕੇਦਾਰ ਅੱਗੇ
ਚੌਥੇ ਰਾਊਂਡ ਵਿੱਚ ਜਗਰਾਓਂ ਹਲਕੇ ਤੋਂ 'ਆਪ' ਉਮੀਦਵਾਰ 6601 ਵੋਟ ਨਾਲ ਅੱਗੇ, ਕਾਂਗਰਸੀ ਉਮੀਦਵਾਰ ਤੀਜੇ ਨੰਬਰ 'ਤੇ
ਦਾਖਾ ਹਲਕੇ ਤੋਂ ਪੰਜਵੇਂ ਰਾਊਂਡ ਵਿੱਚ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ 2622 ਵੋਟਾਂ ਨਾਲ ਅੱਗੇ, ਕਾਂਗਰਸੀ ਉਮੀਦਵਾਰ ਤੀਜੇ ਨੰਬਰ 'ਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ