ਗੜ੍ਹਸ਼ੰਕਰ : ਪਹਿਲਾਂ ਪਾਈ ਵੋਟ, ਫਿਰ ਕੁਝ ਪਲਾਂ ਬਾਅਦ ਹੀ ਹੋ ਗਈ ਮੌਤ
Sunday, Feb 14, 2021 - 11:40 PM (IST)
ਗੜ੍ਹਸ਼ੰਕਰ (ਸ਼ੋਰੀ) : ਇਥੋਂ ਦੇ ਵਾਰਡ ਨੰਬਰ 3 ਦੀ ਵਸਨੀਕ ਸੁਰਜੀਤ ਕੌਰ ਪਤਨੀ ਗੁਰਬਚਨ ਸਿੰਘ ਉਮਰ 72 ਸਾਲ ਨੇ ਅੱਜ ਸਵੇਰੇ ਜਦੋਂ ਆਪਣੀ ਵੋਟ ਪੋਲ ਕਰਕੇ ਘਰ ਵਾਪਸੀ ਕੀਤੀ ਤਾਂ ਉਸ ਤੋਂ ਕੁਝ ਪਲਾਂ ਬਾਅਦ ਹੀ ਬਜ਼ੁਰਗ ਸੁਰਜੀਤ ਕੌਰ ਅਕਾਲ ਚਲਾਣਾ ਕਰ ਗਏ। ਸਵਰਗੀ ਸੁਰਜੀਤ ਕੌਰ ਦੀ ਇਸ ਤਰ੍ਹਾਂ ਹੋਈ ਮੌਤ ਇਲਾਕੇ ਵਿਚ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਮਾਂ-ਧੀ ਦਾ ਸਸਕਾਰ, ਲਾੜੀ ਬਣਾ, ਲਾਲ ਫੁਲਕਾਰੀ ਨਾਲ ਦਿੱਤੀ ਕੁੜੀ ਨੂੰ ਅੰਤਿਮ ਵਿਦਾਈ
ਮਿਲੀ ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਦੇ ਵਾਰਡ ਨੰਬਰ 3 ਵਿਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਚੱਲ ਰਿਹਾ ਸੀ, ਅਤੇ ਬਾਕੀ ਲੋਕਾਂ ਵਾਂਗ 72 ਸਾਲਾ ਸੁਰਜੀਤ ਕੌਰ ਵੀ ਸਵੇਰੇ ਵੋਟ ਪਾਉਣ ਪੋਲਿੰਗ ਬੂਥ ਪਹੁੰਚੇ। ਜਿਵੇਂ ਹੀ ਬਜ਼ੁਰਗ ਸੁਰਜੀਤ ਕੌਰ ਵੋਟ ਪਾ ਕੇ ਆਪਣੇ ਘਰ ਪਰਤੇ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਬਲਬੀਰ ਸਿੰਘ ਰਾਜੇਵਾਲ ਦੇ ਨਾਂ 'ਤੇ ਬਣਿਆ ਫਰਜ਼ੀ ਖਾਤਾ, ਅਪਲੋਡ ਹੋ ਰਹੀਆਂ ਗ਼ਲਤ ਪੋਸਟਾਂ