ਹਰਮਨ ਸਿੰਘ “ਜੇਤੂ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 5 ਦਾ ਕੀਤਾ ਗਿਆ ਸਨਮਾਨ’’

Friday, Aug 10, 2018 - 12:47 AM (IST)

ਹਰਮਨ ਸਿੰਘ “ਜੇਤੂ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 5 ਦਾ ਕੀਤਾ ਗਿਆ ਸਨਮਾਨ’’

ਧਰਮਗਡ਼੍ਹ (ਬੇਦੀ)-ਕੇ.ਸੀ.ਟੀ. ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਫਤਿਹਗਡ਼੍ਹ ਵਿਖੇ ਪਿਛਲੇ ਦਿਨਾਂ ਤੋਂ ਅਖਬਾਰਾਂ ਦੀ ਸੁਰਖੀਆਂ ਬਣ ਰਹੇ ਅਤੇ ਚੀਮਾਂ ਮੰਡੀ ਦੇ ਜੰਮਪਲ ਹਰਮਨ ਸਿੰਘ ਜੋ ਕਿ  ਪੰਜਾਬੀ ਤੇ ਚਲਦੇ ਵਾਇਸ ਆਫ ਪੰਜਾਬ ਛੋਟਾ ਚੈਂਪ 5 ਦਾ ਜੇਤੂ (ਫਸਟ) ਬਣਿਆ ਹੈ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਕੁਲਵਿੰਦਰ ਸਿੰਘ ਸਤੌਜ ਚੇਅਰਮੈਨ ਐੱਸ.ਜੂ.ਐੱਸ . ਅਕੈਡਮੀ ਅਤੇ ਹਰਮਨ ਸਿੰਘ ਦੇ ਪਿਤਾ ਬਲਜੀਤ ਸਿੰਘ ਅਤੇ ਉਸ ਦੇ ਵੱਡੇ ਭਰਾ ਹਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਕਲਾਜ ਦੇ ਚੇਅਰਮੈਨ ਮੌਂਟੀ ਗਰਗ ਨੇ ਇਲਾਕੇ ਅਤੇ ਹਰਮਨ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਹੋ ਕਿ ਹਰਮਨ ਸਿੰਘ ਵੱਲੋਂ ਇਹ ਪ੍ਰਾਪਤੀ ਹਾਸਲ ਕੀਤੀ ਗਈ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ।  ਇਸ ਸਬੰਧੀ ਕੇ.ਸੀ.ਟੀ. ਪਰਿਵਾਰ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਹਰਮਨ ਸਿੰਘ ਨੂੰ ਸਨਮਾਨਤ ਕੀਤਾ ਗਿਆ।  ਇਸ ਮੌਕੇ ਹਰਮਨ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਹਰਮਨ ਸ਼ੁਰੂ ਤੋਂ ਹੀ ਹਰ ਕੰੰਮ ਨੂੰ ਦਿਲਚਸਪੀ ਨਾਲ ਕਰਨ ਵਾਲਾ ਹੈ।  ਇਸੇ ਤਰਾਂ ਹਰਮਨ ਨੇ ਗਾਇਕੀ ਵੱਲ ਆਪਣੀ ਮਿਹਨਤ ਸਦਕਾ ਅੱਜ ਇਹ ਮੁਕਾਮ ਹਾਸਲ ਕੀਤਾ ਹੈ। ਇਸ ਸਮੇਂ ਕਾਲਜ ਚੇਅਰਮੈਨ,ਵਾਇਸ ਚੇਅਰਮੈਨ ਆਲਮਜੀਤ ਸਿੰਘ ਵਡ਼ੈਚ, ਜਰਨਲ ਸੈਕਟਰੀ ਲਵਪ੍ਰੀਤ ਸਿੰਘ ਵਡ਼ੈਚ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਲ ਹੋਏ।
 


Related News