ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)
Tuesday, Apr 28, 2020 - 05:15 PM (IST)
ਜਲੰਧਰ (ਬਿਊਰੋ) - ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬੰਦੇ ਦੀ ਇਮਿਊਨ ਸਿਸਟਮ ਸਹੀ ਅਤੇ ਸਰੀਰ ਤਕੜਾ ਹੈ ਤਾਂ ਉਹ ਛੇਤੀ ਬੀਮਾਰ ਨਹੀਂ ਹੋ ਸਕਦਾ। ਅਜਿਹਾ ਇਸ ਕਰਕੇ ਕਿਉਂਕਿ ਉਸ ਦੇ ਅੰਦਰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ ਅਤੇ ਉਹ ਕੋਰੋਨਾ ਵਰਗੀ ਲਾਗ ਦੀ ਬੀਮਾਰੀ ਦਾ ਵੀ ਆਸਾਨੀ ਨਾਲ ਸਾਹਮਣਾ ਕਰ ਸਕਦਾ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਬੀਮਾਰੀਆਂ ਤੋਂ ਬਚਾਉਣ ਲਈ ਵਿਟਾਮਨ-ਡੀ ਚੰਗਾ ਅਸਰਦਾਰ ਹੈ, ਕਿਉਂਕਿ ਇਹ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਇਹ ਸਰੀਰ ਵਿਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਨੂੰ ਵੀ ਕਾਬੂ ’ਚ ਰੱਖਦਾ ਹੈ ਅਤੇ ਨਾਲ-ਨਾਲ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਇਹ ਠੰਡ ਅਤੇ ਫਲੂ ਤੋਂ ਬਚਾਉਣ ਵਿਚ ਵੀ ਕਾਰਗਾਰ ਸਿੱਧ ਹੁੰਦਾ ਹੈ। ਹਰੇਕ ਬੰਦੇ ਲਈ ਰੋਜ਼ਾਨਾ 10 ਮਾਈਕਰੋਗ੍ਰਾਮ ਵਿਟਾਮਿਨ-ਡੀ ਲੋੜੀਂਦਾ ਹੈ।
ਦੱਸ ਦੇਈਏ ਕਿ ਵਿਟਾਮਿਨ-ਡੀ ਮੱਛੀ, ਅੰਡੇ, ਮੱਖਣ ਆਦਿ ਚੀਜ਼ਾਂ ਤੋਂ ਮਿਲਦਾ ਹੈ ਅਤੇ ਧੁੱਪ ਸੇਕਣ ਨਾਲ ਵੀ ਇਸ ਨੂੰ ਲਿਆ ਜਾ ਸਕਦਾ ਹੈ। ਪਰ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਜ਼ਿਆਦਾ ਧੁੱਪ ਸੇਕ ਕੇ ਵਿਟਾਮਨ-ਡੀ ਨੂੰ ਆਪਣੇ ਅੰਦਰ ਸਟੋਰ ਕਰ ਲਓ, ਕਿਉਂਕਿ ਇੰਝ ਸੰਭਵ ਨਹੀਂ ਹੈ। ਇਸ ਨਾਲ ਚਮੜੀ ਹੀ ਸੜੇਗੀ। ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਿਟਾਮਿਨ-ਡੀ ਲੈਣ ਨਾਲ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਦਾ ਲਾਭ ਹੋ ਸਕਦਾ ਹੈ। ਇਸ ਨਾਲ ਬੰਦੇ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਇਹ ਅਜਿਹੀਆਂ ਲਾਗ ਦੀਆਂ ਬੀਮਾਰੀਆਂ ਨਾਲ ਲੜਨ ਲਈ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਸਭ ਦੇ ਬਾਰੇ ਵਿਸਥਾਰ ’ਚ ਜਾਨਣ ਲਈ ਤੁਸੀਂ ‘ਜਗਬਾਣੀ ਪੋਡਕਾਸਟ’ ਦੀ ਇਹ ਰਿਪੋਰਟ ਸੁਣ ਸਕਦੇ ਹੋ...
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ
ਪੜ੍ਹੋ ਇਹ ਵੀ ਖਬਰ - ਵਿਕਲਾਂਗ ਪ੍ਰਤੀ ਸਮਾਜ ਦੇ ਰਵਈਏ ਨੂੰ ਬਦਲਣ ਦੀ ਜ਼ਰੂਰਤ
ਪੜ੍ਹੋ ਇਹ ਵੀ ਖਬਰ - Freedom Writers : ਤੁਸੀਂ ਕੀ ਚੁਣੋਗੇ ਨਫ਼ਰਤ ਜਾਂ ਇਨਸਾਨੀਅਤ
ਪੜ੍ਹੋ ਇਹ ਵੀ ਖਬਰ - ਆਮਦਨ ਵਧਾਉਣ ਅਤੇ ਪਾਣੀ ਬਚਾਉਣ ਲਈ ਲਾਹੇਵੰਦ ਫਸਲ ਮੱਕੀ ਦੀ ਕਾਸ਼ਤ ਜਾਣੋ ਕਿਵੇਂ ਕਰੀਏ